ਜੇਐੱਨਐੱਨ, ਜਲੰਧਰ : ਆਖਿਰ ਉਹੀ ਹੋਇਆ ਜਿਸ ਦਾ ਅੰਦਾਜ਼ਾ ਲਾਇਆ ਗਿਆ ਸੀ। ਕਾਂਗਰਸ 'ਚ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਹੈ। ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਵਰਕਰਾਂ ਨੇ ਦੱਬ ਕੇ ਭੜਾਸ ਕੱਢੀ। ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੇ। ਬਲਾਕ ਪ੍ਰਧਾਨਾਂ ਨੇ ਦੋਸ਼ ਲਗਾ ਦਿੱਤਾ ਕਿ ਵਿਧਾਇਕਾਂ ਤੇ ਹਲਕਾ ਪ੍ਰਧਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅਧਿਕਾਰੀ ਆਪਣੀ ਮਨ-ਮਰਜ਼ੀ ਕਰ ਰਹੇ ਹਨ। ਕਾਂਗਰਸੀ ਵਰਕਰਾਂ ਨੇ ਜਾਖੜ ਤੋਂ ਅਪੀਲ ਕੀਤੀ ਕਿ ਪਾਰਟੀ ਦੀ ਵਰਕਿੰਗ ਤੇ ਸਰਕਾਰ ਦੀ ਵਰਕਿੰਗ ਨੂੰ ਸੁਧਾਰਿਆ ਜਾਵੇ ਨਹੀਂ ਤਾਂ 2022 'ਚ ਚੋਣਾਂ 'ਚ ਕਾਂਗਰਸ ਜਿੱਤ ਨਹੀਂ ਪਾਵੇਗੀ।

ਈਡੀ ਦਾ ਛਾਪਾ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਕਾਂਗਰਸ ਦੇਹਾਤ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖਾ ਲਾਲੀ ਦੇ ਘਰਾਂ ਤੇ ਦਫ਼ਤਰਾਂ 'ਤੇ ਐਨਫੋਰਸਮੈਂਟ ਡਾਇਰੈਕਟ ਦੇ ਛਾਪਿਆਂ ਨੂੰ ਸਿਆਸੀ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਜਨੀਤਕ ਕਾਰਨਾਂ ਤੋਂ ਈਡੀ ਵਰਗੀਆਂ ਵੱਡੀਆਂ ਸੰਸਥਾਵਾਂ ਦਾ ਦੁਰਵਰਤੋਂ ਕਰ ਰਹੀ ਹੈ। ਇਸ ਤੋਂ ਪਹਿਲਾਂ ਅਜਿਹਾ ਹੀ ਮਹਾਰਾਸ਼ਟਰ 'ਚ ਹੋਇਆ ਸੀ ਤੇ ਹੁਣ ਪੰਜਾਬ 'ਚ ਵੀ ਹੋ ਰਿਹਾ ਹੈ ਪਰ ਪੰਜਾਬ ਦੇ ਲੋਕ ਅਜਿਹੀ ਹਰਕਤਾਂ ਬਦਰਾਸ਼ਤ ਨਹੀਂ ਕਰਨਗੇ।

Posted By: Amita Verma