ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ: ਸਹਿਕਾਰਤਾ ਵਿਭਾਗ ਦੀ ਸਹਿਕਾਰੀ ਮਾਰਕੀਟਿੰਗ ਸੁਸਾਇਟੀ ਭੋਗਪੁਰ ਦੇ ਪ੍ਰਧਾਨ ਦੀ ਚੋਣ ਅੱਜ ਸੁਸਾਇਟੀ ਦੇ ਭੋਗਪੁਰ ਦਫਤਰ 'ਚ ਕਰਵਾਈ ਗਈ । ਇਸ ਚੋਣ ਵਿਚ ਸੁਸਾਇਟੀ ਦੇ ਛੇ ਜ਼ੋਨਾਂ ਦੇ ਨਵੇਂ ਚੁਣੇ ਗਏ ਡਾਇਰੈਕਟਰਾਂ 'ਚੋਂ ਜ਼ੋ ਨ ਕਾਲਾ ਬੱਕਰਾ ਤੋਂ ਮਲਕੀਤ ਸਿੰਘ ਲਾਲੀ ਪੁੱਤਰ ਚੰਨਣ ਸਿੰਘ, ਬੁੱਟਰਾਂ ਤੋਂ ਜਸਵਿੰਦਰ ਸਿੰਘ ਪੁੱਤਰ ਗੁਰਬਾਗ ਸਿੰਘ, ਬਹਿਰਾਮ ਤੋਂ ਅਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਸਿੰਘ, ਸੁਣਾਣਾ ਤੋਂ ਜਰੈਨਲ ਸਿੰਘ ਪੁੱਤਰ ਬਲਦੇਵ ਸਿੰਘ, ਲਾਹਦੜਾ ਤੋਂ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਭੋਗਪੁਰ ਤੋਂ ਗੁਰਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਹਾਜ਼ਰ ਹੋਏ । ਸੁਸਾਇਟੀ ਦੇ ਜਨਰਲ ਮੈਨਜਰ ਜਸਵਿੰਦਰ ਸਿੰਘ ਨੇ ਚੋਣ ਸ਼ੁਰੂ ਕਰਵਾਈ । ਸੁਸਾਇਟੀ ਦੇ ਸਾਰੇ ਡਾਇਰੈਕਟਰਾਂ ਨੇ ਆਪਸੀ ਵਿਚਾਰ ਕਰਨ ਤੋਂ ਬਾਅਦ ਸੀਨੀਅਰ ਕਾਂਗਰਸੀ ਲੀਡਰ ਮਲਕੀਤ ਸਿੰਘ ਲਾਲੀ ਨਿਜ਼ਾਮਦੀਨਪੁਰ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ। ਸਭਾ ਦੇ ਕਾਰਵਾਈ ਰਜਿਸਟਰ ਵਿਚ ਡਾਇਰੈਕਟਰਾਂ ਦੀ ਹਾਜ਼ਰੀ ਤੋਂ ਬਾਅਦ ਮਲਕੀਤ ਸਿੰਘ ਲਾਲੀ ਨੂੰ ਪ੍ਰਧਾਨ ਬਣਾਏ ਜਾਣ ਦਾ ਮਤਾ ਪਾਸ ਕਰ ਦਿੱਤਾ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮਲਕੀਤ ਸਿੰਘ ਲਾਲੀ ਨੇ ਮਨਜੀਤ ਸਿੰਘ ਪਾਬਲਾ ਅਤੇ ਜਸਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਬਣਾਏ ਜਾਣ ਦਾ ਮਤਾ ਸੁਸਾਇਟੀ ਦੇ ਡਾਇਰੈਕਟਰਾਂ ਅੱਗੇ ਰੱਖਿਆ ਜਿਸ ਨੂੰ ਡਾਇਰੈਕਟਰਾਂ ਨੇ ਪਾਸ ਕਰ ਦਿੱਤਾ ਅਤੇ ਮਨਜੀਤ ਸਿੰਘ ਪਾਬਲਾ ਅਤੇ ਜਸਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਐਲਾਨ ਦਿੱਤਾ ਗਿਆ। ਇਸ ਮੌਕੇ ਜਰਨੈਲ ਸਿੰਘ ਢਿਲੋਂ, ਇਕਬਾਲ ਸਿੰਘ ਸਕੱਤਰ, ਮਨਜੀਤ ਸਿੰਘ ਸਕੱਤਰ, ਸੁਰਿੰਦਰ ਸਿੰਘ ਸੇਲਮੈਨ, ਕੁਲਦੀਪ ਸਿੰਘ ਰੰਧਾਵਾ, ਮਨਰਾਜ ਸਿੰਘ ਸਕੱਤਰ, ਗੁਰਮਿੰਦਰ ਸਿੰਘ ਢਿਲੋਂ, ਜਰੈਨਲ ਸਿੰਘ ਧਾਮੀ ਕਾਲਾ ਬੱਕਰਾ, ਜਸਵਿੰਦਰ ਸਿੰਘ ਪ੍ਰਬੰਧਕ ਆਦਿ ਹਾਜ਼ਰ ਸਨ । 

Posted By: Susheel Khanna