ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਾ ਵੱਲੋਂ ਕਮਿਸ਼ਨ ਫਾਰ ਸਾਇੰਟਫਿਕ ਐਂਡ ਟੈਕਨੀਕਲ ਟਰਮੀਨਾਲੋਜੀ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ਇੰਪਲੀਮੈਂਟੇਸ਼ਨ ਆਫ਼ ਐੱਨਈਪੀ ਐਂਡ ਰੋਲ਼ ਆਫ਼ ਸਾਇੰਟਫਿਕ ਐਂਡ ਟੈਕਨੀਕਲ ਟਰਮੀਨਾਲੋਜੀ ਵਿਸ਼ੇ 'ਤੇ ਕਰਵਾਈ ਗਈ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋਈ। ਕਾਨਫਰੰਸ ਦੇ ਦੂਜੇ ਦਿਨ ਤੀਸਰੇ ਤਕਨੀਕੀ ਸੈਸ਼ਨ ਵਿਚ ਪਹਿਲੇ ਸਰੋਤ ਬੁਲਾਰੇ ਵਜੋਂ ਪੋ੍. ਅਤਿਮਾ ਸ਼ਰਮਾ ਦਿਵੇਦੀ ਪਿੰ੍ਸੀਪਲ ਕੰਨਿਆ ਮਹਾਵਿਦਿਆਲਾ ਨੇ ਸ਼ਿਰਕਤ ਕੀਤੀ। ਕੇਐੱਮਵੀ ਵਿਚ ਨਵੀਂ ਸਿੱਖਿਆ ਨੀਤੀ, ਇਕ ਕੇਸ ਸਟੱਡੀ ਵਿਸ਼ੇ 'ਤੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਨਵੀਂ ਸਿੱਖਿਆ ਨੀਤੀ ਅਨੁਸਾਰ ਕੰਨਿਆ ਮਹਾ ਵਿਦਿਆਲਾ ਵੱਲੋਂ ਪੋਸਟ ਗ੍ਰੈਜੂਏਟ ਕੋਰਸਾਂ ਅਤੇ ਅੰਤਰ-ਅਨੁਸ਼ਾਸਨੀ ਪੋ੍ਗਰਾਮਾਂ ਵਿਚ ਕ੍ਰੈਡਿਟ ਆਧਾਰਿਤ ਪ੍ਰਣਾਲੀ ਦੀ ਸ਼ੁਰੂਆਤ ਵਰਗੀਆਂ ਪਹਿਲਕਦਮੀਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਿਚ ਵਿਦਿਆਰਥਣਾਂ ਲਈ ਹੁਨਰ ਆਧਾਰਿਤ ਸਿੱਖਿਆ 'ਤੇ ਹਮੇਸ਼ਾ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਦਰਸਾਏ ਗਏ ਸੁਧਾਰਾਂ ਅਤੇ ਨਵੀਆਂ ਪਹਿਲਕਦਮੀਆਂ ਨੂੰ ਕੰਨਿਆ ਮਹਾਵਿਦਿਆਲਾ ਵਿਚ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ। ਦੂਸਰੇ ਸਰੋਤ ਬੁਲਾਰੇ ਪੋ੍. ਲਲਿਤ ਸੇਨ ਸ਼ਰਮਾ ਜੰਮੂ ਯੂਨੀਵਰਸਿਟੀ ਨੇ ਅਨੁਵਾਦਿਤ ਕੰਪਿਊਟਰ ਤਕਨੀਕੀ ਸ਼ਬਦਾਵਲੀ ਦੇ ਸੰਪਰਕ ਅਤੇ ਸ਼ੁੱਧਤਾ ਵਿਚਕਾਰ ਸੰਤੁਲਨ ਬਾਰੇ ਅਧਿਐਨ ਵਿਸ਼ੇ 'ਤੇ ਗੱਲ ਕੀਤੀ। ਉਨ੍ਹਾਂ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਵਿਚ ਤਕਨਾਲੋਜੀ ਦੀ ਮਹੱਤਤਾ ਸ਼ਲਾਘਾਯੋਗ ਹੈ ਪਰ ਕੰਪਿਊਟਰ ਦੀ ਭਾਸ਼ਾ ਵਿਚ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਵਿਹਾਰਕ ਭਾਸ਼ਾਈ ਅਰਥਾਂ ਨੂੰ ਸਮਝਣਾ ਕਾਫੀ ਹੱਦ ਤਕ ਸੰਭਵ ਨਹੀਂ ਹੈ। ਭਾਰਤੀ ਭਾਸ਼ਾਵਾਂ ਦੀ ਵਿਕਾਸਵਾਦੀ ਬਣਤਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਬਦ ਸਥਾਈ ਨਹੀਂ ਹੁੰਦੇ, ਇਨ੍ਹਾਂ ਦੀ ਕਾਰਜਸ਼ੀਲ ਵਰਤੋਂ ਸਮੇਂ ਅਨੁਸਾਰ ਆਪਣਾ ਰੂਪ ਵੀ ਬਦਲਦੀ ਰਹਿੰਦੀ ਹੈ। ਕਾਨਫਰੰਸ ਦੇ ਚੌਥੇ ਤਕਨੀਕੀ ਸੈਸ਼ਨ ਵਿਚ ਨਵੀਂ ਸਿੱਖਿਆ ਨੀਤੀ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਖੋਜ ਪੱਤਰ ਵੀ ਪੇਸ਼ ਕੀਤੇ ਗਏ। ਇਸ ਸੈਸ਼ਨ ਤੋਂ ਬਾਅਦ ਕਰਵਾਏ ਗਏ ਸਮਾਪਤੀ ਸਮਾਗਮ ਵਿਚ ਧਰੁਵ ਮਿੱਤਲ, ਖਜ਼ਾਨਚੀ, ਕੇਐੱਮਵੀ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੈਸ਼ਨ ਦੌਰਾਨ ਆਏ ਹੋਏ ਮਹਿਮਾਨਾਂ ਵੱਲੋਂ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।

ਵਰਨਣਯੋਗ ਹੈ ਕਿ ਇਹ ਦੋ ਰੋਜ਼ਾ ਨੈਸ਼ਨਲ ਕਾਨਫਰੰਸ ਦੇ ਪੋ੍. ਜੇਐੱਨਝਾਅ, ਚੇਅਰਮੈਨ, ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ, ਇੰਜੀਨੀਅਰ ਜੇਐੱਸ ਰਾਵਤ, ਸਹਾਇਕ ਡਾਇਰੈਕਟਰ ਅਤੇ ਕਾਨਫਰੰਸ ਦੇ ਅਫਸਰ ਇੰਚਾਰਜ, ਪੋ੍. ਬ੍ਜੇਸ਼ ਕੁਮਾਰ ਪਾਂਡੇ, ਜੇਐੱਨਯੂ, ਨਵੀਂ ਦਿੱਲੀ, ਮੇਜਰ ਜਨਰਲ ਡਾ. ਜੀਜੀ ਦਿਵੇਦੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਪੋ੍. ਅਤਿਮਾ ਸ਼ਰਮਾ ਦਿਵੇਦੀ, ਪਿੰ੍ਸੀਪਲ, ਕੰਨਿਆ ਮਹਾ ਵਿਦਿਆਲਾ, ਪੋ੍. ਅਮਿਤਾ ਪਾਂਡੇ ਭਾਰਦਵਾਜ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਸੰਸਕ੍ਰਿਤ ਯੂਨੀਵਰਸਿਟੀ, ਨਵੀਂ ਦਿੱਲੀ, ਡਾ. ਸੀਪੀ ਪੋਖਰਨ, ਐਸਆਰਕੇਪੀ ਸਰਕਾਰੀ ਪੀਜੀ ਕਾਲਜ, ਰਾਜਸਥਾਨ, ਪੋ੍. ਲਲਿਤ ਸੇਨ ਸ਼ਰਮਾ, ਡਾ. ਸੁਖਨੰਦਨ ਸਿੰਘ ਜਮਵਾਲ, ਜੰਮੂ ਯੂਨੀਵਰਸਿਟੀ, ਡਾ. ਆਸ਼ੂਤੋਸ਼ ਅੰਗੀਰਸ, ਐੱਸਡੀ ਕਾਲਜ, ਅੰਬਾਲਾ ਕੈਂਟ, ਹਰਿਆਣਾ, ਡਾ. ਕੁੰਵਰ ਰਾਜੀਵ, ਡੀਏਵੀ. ਕਾਲਜ, ਜਲੰਧਰ ਅਤੇ ਡਾ. ਵਿਨੋਦ ਕੁਮਾਰ, ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਵਰਗੇ ਉੱਘੇ ਮਾਹਿਰਾਂ ਦੀ ਹਾਜ਼ਰੀ ਦੀ ਗਵਾਹ ਬਣੀ। ਪਿੰ੍ਸੀਪਲ ਨੇ ਇਸ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਲਈ ਸਮੂਹ ਪ੍ਰਬੰਧਕਾਂ ਨੂੰ ਹਾਰਦਿਕ ਵਧਾਈ ਦਿੱਤੀ।