ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਕਿਡਜ਼ ਜ਼ੋਨ ਸਕੂਲ ਭੋਗਪੁਰ ਵਿਖੇ ਨੰਨੇ-ਮੁੰਨੇ ਬੱਚਿਆਂ ਵੱਲੋਂ ਵੱਖ-ਵੱਖ ਸਰਗਰਮੀਆਂ ਕਰਵਾਈਆ ਗਈਆ ਜਿਸ ਵਿਚ ਬੱਚੇ ਹਰੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਸਕੂਲ ਆਏ ਤੇ ਨਾਲ ਹੀ ਬੱਚਿਆਂ ਨੂੰ ਫਲ-ਸਬਜ਼ੀਆਂ ਖਾਣ ਵਾਲੀ ਸਰਗਰਮੀ ਕਰਵਾਈ ਗਈ। ਪਿੰ੍ਸੀਪਲ ਰਾਜਵੀਰ ਕੌਰ ਨੇ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਤੇ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ। ਨੰਨ੍ਹੇ-ਮੁੰਨੇ ਬੱਚਿਆਂ ਨੇ ਭੰਗੜਾ, ਡਾਂਸ, ਖੇਡਾਂ ਆਦਿ ਕਿਰਿਆਵਾਂ ਕੀਤੀਆਂ। ਅਧਿਆਪਕ ਸੰਗੀਤਾ ਨੇ ਬੱਚਿਆਂ ਨੂੰ ਰੰਗੋਲੀ ਬਣਾਉਣੀ ਵੀ ਸਿਖਾਈ। ਇਸ ਮੌਕੇ ਸੰਗੀਤਾ, ਰਾਜਵੀਰ ਕੌਰ, ਸ਼ਰਨਜੀਤ ਕੌਰ, ਸੰਦੀਪ ਕੁਮਾਰ, ਜਸਲੀਨ ਕੌਰ ਤੇ ਜੋਤੀ ਮੌਜੂਦ ਸਨ।