ਰਾਕੇਸ਼ ਗਾਂਧੀ, ਜਲੰਧਰ : ਬੱਚਿਆਂ ਦੇ ਅੰਗਰੇਜ਼ੀ ਭਾਸ਼ਾ ਦੇ ਉਚਾਰਣ ਵਿਚ ਸੁਧਾਰ ਲਿਆਉਣ ਲਈ ਡਿਪਸ ਸਕੂਲ ਰਈਆ ਵਿਖੇ ਇੰਟਰ ਹਾਊਸ ਇੰਗਲਿਸ਼ ਪਲੇਅ ਐਕਟਮੈਂਟ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਸਮਾਜ ਦੀ ਬਿਹਤਰੀ ਲਈ ਦਇਆ, ਦਿਆਲਤਾ ਅਤੇ ਕੁਰਬਾਨੀ ਦੇ ਵਿਸ਼ੇ 'ਤੇ ਨਾਟਕ ਪੇਸ਼ ਕੀਤਾ। ਇਹ ਨਾਟਕ ਅਧਿਆਪਕਾ ਰੀਤੂ ਸ਼ਰਮਾ ਅਤੇ ਨਵਰੋਜ ਕੌਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਨਾਟਕ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਕਿਵੇਂ ਰਹਿਮ ਅਤੇ ਦਿਆਲਤਾ ਦੀ ਭਾਵਨਾ ਨਾਲ ਸਮਾਜ ਵਿਚ ਬਦਲਾਅ ਲਿਆ ਸਕਦੇ ਹਾਂ। ਭਾਗੀਦਾਰਾਂ ਨੇ ਇਹ ਸੰਦੇਸ਼ ਵੱਖ-ਵੱਖ ਕਹਾਣੀਆਂ ਰਾਹੀਂ ਆਪਣੇ ਸਹਿਪਾਠੀਆਂ ਤਕ ਪਹੁੰਚਾਇਆ। ਆਈਵਰੀ ਹਾਊਸ ਦੇ ਵਿਦਿਆਰਥੀਆਂ ਗੁਰਤੇਜ ਸਿੰਘ, ਅਮਰੋਜਪ੍ਰਰੀਤ ਕੌਰ, ਨੇਹਦੀਪ ਕੌਰ, ਗੁਰਨੂਰ ਕੌਰ, ਇਸ਼ਿਕਾ, ਜਸਨੂਰ ਸਿੰਘ, ਰੁਪਿੰਦਰ ਸਿੰਘ, ਗੁਰਸ਼ਰਨ ਸਿੰਘ ਨੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਪਿੰ੍ਸੀਪਲ ਜਗਬੀਰ ਸਿੰਘ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।