ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਲੇਸੜੀਵਾਲ ਬਲਾਕ ਆਦਮਪੁਰ ਵਿਖੇ ਲਗਪਗ 22 ਕਿਸਾਨ ਬੀਬੀਆਂ ਲਈ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਾਲ 5 ਦਿਨਾਂ ਦਾ ਕਿੱਤਾ ਮੁਖੀ ਸਿਖਲਾਈ ਪੋ੍ਗਰਾਮ ਚਲਾਇਆ ਗਿਆ। ਇਸ ਸਿਖਲਾਈ ਪੋ੍ਗਰਾਮ ਵਿਚ ਪਿੰਡ ਦੀਆਂ ਕਿਸਾਨ ਬੀਬੀਆਂ ਨੂੰ ਸਬਜ਼ੀਆਂ ਅਤੇ ਫ਼ਲ਼ਾਂ ਤੋਂ ਪਦਾਰਥ ਬਣਾਉਣ ਸਬੰਧੀ ਟੇ੍ਨਿੰਗ ਦਿੱਤੀ ਗਈ ਅਤੇ ਨਾਲ ਹੀ ਖੇਤੀ ਵਿਗਿਆਨ ਕੇਂਦਰ ਨੂਰਮਹਿਲ ਵਿਖੇ ਐਕਸਪੋਜ਼ਰ ਟੂਰ 'ਤੇ ਵੀ ਲਿਜਾਇਆ ਗਿਆ। ਇਸ ਸਿਖਲਾਈ ਪੋ੍ਗਰਾਮ ਵਿਚ ਹਿੱਸਾ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਲਾਏ ਗਏ ਇਸ ਸਿਖਲਾਈ ਪੋ੍ਗਰਾਮ ਦਾ ਮਕਸਦ ਪੇਂਡੂ ਅੌਰਤਾਂ ਨੂੰ ਖੁਦ ਮੁਖਤਿਆਰ ਬਣਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਘਰਾਂ ਵਿਚ ਸਬਜ਼ੀਆਂ ਅਤੇ ਫ਼ਲ਼ਾਂ ਦੀ ਸੰਭਾਲ ਕਰਨ ਹਿੱਤ ਜਾਗਰੂਕ ਵੀ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਬਜ਼ੀਆਂ ਅਤੇ ਫ਼ਲ਼ਾਂ ਦੀ ਪੈਦਾਵਾਰ ਕਰਨ ਵਾਲਾ ਦੇਸ਼ ਹੈ ਪਰ ਸਾਡਾ ਦੇਸ਼ ਆਪਣੀ ਪੈਦਾਵਾਰ ਦਾ ਸਿਰਫ 1.5 ਤੋਂ 2 ਫੀਸਦੀ ਹੀ ਫਲਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾ ਰਿਹਾ ਹੈ, ਜਦਕਿ ਵਿਸ਼ਵ ਦੇ ਅਗਾਂਹ ਵਧੂੁੁ ਮੁਲਕਾਂ ਵਿਚ ਫ਼ਲ਼ ਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਦੀ ਫੀਸਦੀ 60-83 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਅਤੇ ਫ਼ਲ਼ਾਂ ਤੋਂ ਪਦਾਰਥ ਬਣਾਉਣ ਸਬੰਧੀ ਇਸ ਸਿਖਲਾਈ ਨਾਲ ਕਿਸਾਨ ਅੌਰਤਾਂ ਸਿੱਖਿਆ ਪ੍ਰਰਾਪਤ ਕਰ ਕੇ ਜਿਥੇ ਆਪਣੇ ਹੁਨਰ ਵਿਚ ਵਾਧਾ ਕਰ ਸਕਦੀਆਂ ਹਨ, ਉਥੇ ਇਹ ਅੌਰਤਾਂ ਇਸ ਕੰਮ ਨੂੰ ਵੱਡੇ ਪੱਧਰ 'ਤੇ ਕਰ ਕੇ ਆਪਣੇ ਪਰਿਵਾਰ ਦੀ ਆਮਦਨ ਵੀ ਵਧਾ ਸਕਦੀਆਂ ਹਨ। ਇਸ ਮੌਕੇ ਡਾ. ਕੰਚਨ ਸੰਧੂ ਮਾਹਰ ਹੋਮ ਸਾਇੰਸ ਕੇਵੀਕੇ ਨੂਰਮਹਿਲ ਨੇ ਸਮੁੱਚੀ ਸਿਖਲਾਈ ਦੌਰਾਨ ਕਿਸਾਨ ਬੀਬੀਆਂ ਨੂੰ ਫ਼ਲ਼ਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਦੇ ਗੁਰ ਸਿਖਾਏ ਤੇ ਕਿਸਾਨ ਬੀਬੀਆਂ ਨੂੰ ਕੇਵੀਕੇ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿਖਲਾਈ ਉਪਰੰਤ ਇਹ ਕਿਸਾਨ ਬੀਬੀਆਂ ਸਵੈ ਸਹਾਇਤਾ ਸਮੂਹਾਂ ਅਤੇ ਫਾਰਮਰਜ਼ ਪੋ੍ਡਿਊਸਰ ਆਰਗੇਨਾਈਜ਼ੇਸ਼ਨ ਬਣਾ ਕੇ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਉਠਾ ਸਕਦੀਆਂ ਹਨ। ਡਿਪਟੀ ਪੋ੍ਜੈਕਟ ਡਾਇਰੈਕਟਰ ਆਤਮਾ ਡਾ. ਰਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਦੌਰਾਨ ਲਗਪਗ 22 ਅੌਰਤਾਂ ਨੂੰ ਆਚਾਰ, ਚੱਟਨੀਆਂ, ਸਕੂਐਸ਼, ਮੁਰੱਬਾ, ਕੈਚ ਅੱਪ ਆਦਿ ਬਣਾਉਣਾ ਸਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਲ਼ਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਲਈ ਵੱਡੇ ਪੱਧਰ 'ਤੇ ਕੰਮ ਕਰਨ ਅਤੇ ਇਨ੍ਹਾਂ ਦੇ ਮੰਡੀਕਰਨ ਲਈ ਪੈਕਿੰਗ/ਲੇਬਿਲੰਗ ਆਦਿ ਕਰਨ ਲਈ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨ ਬੀਬੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫ਼ਲ਼ਾਂ ਅਤੇ ਸਬਜ਼ੀਆਂ ਸਬੰਧੀ ਕਿਤਾਬ ਅਤੇ ਹਾੜੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਵੀ ਮੁਫਤ ਦਿੱਤੇ ਗਏ ਹਨ ਅਤੇ ਭਵਿੱਖ ਵਿਚ ਆਤਮਾ ਸਕੀਮ ਅਧੀਨ ਇਨ੍ਹਾਂ ਵਾਸਤੇ ਹੋਰ ਸਿਖਲਾਈ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਕੀਮ ਅਧੀਨ ਹੋਰ ਕਿਸਾਨਾਂ ਅਤੇ ਕਿਸਾਨ ਅੌਰਤਾਂ ਲਈ ਵੱਖ-ਵੱਖ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

----------

ਸਵੈ ਸਹਾਇਤਾ ਸਮੂਹ ਬਣਾ ਕੇ ਕੰਮ ਕਰਨਾ ਚਾਹੁੰਦੇ ਹਾਂ : ਅਮਨਦੀਪ ਕੌਰ

ਪਿੰਡ ਲੇਸੜੀਵਾਲ ਦੀਆਂ ਕਿਸਾਨ ਅੌਰਤਾਂ ਬਲਜਿੰਦਰ ਕੌਰ, ਸਰਬਜੀਤ ਕੌਰ ਅਤੇ ਮਨਪ੍ਰਰੀਤ ਕੌਰ ਨੇ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਦਿੱਤੀ ਗਈ ਇਸ ਸਿਖਲਾਈ ਲਈ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਬੀਬੀ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਉਹ ਇਸ ਸਿਖਲਾਈ ਤੋਂ ਬਾਅਦ ਪਿੰਡ ਵਿਚ ਵਪਾਰਕ ਪੱਧਰ 'ਤੇ ਸਵੈ ਸਹਾਇਤਾ ਸਮੂਹ ਬਣਾ ਕੇ ਕੰਮ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪਿੰਡ ਵਿਚ ਕਿਸਾਨ ਬੀਬੀਆਂ ਲਈ ਲਾਈ ਇਸ ਸਿਖਲਾਈ ਤੋਂ ਬਾਅਦ ਹੋਰ ਵੱਖ-ਵੱਖ ਵਿਸ਼ਿਆਂ 'ਤੇ ਸਿਖਲਾਈ ਦੇਣ ਲਈ ਬੇਨਤੀ ਵੀ ਕੀਤੀ।