ਮਨਜੀਤ ਸ਼ੇਮਾਰੂ, ਜਲੰਧਰ : ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਗੈਰ-ਕਾਨੂੰਨੀ ਤੌਰ 'ਤੇ ਇਤਰਾਜ਼ਯੋਗ ਪੋਸਟਰ ਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਚੋਣ ਅਧਿਕਾਰੀ ਐੱਸ.ਡੀ.ਐੱਮ.-1 ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਅਵਤਾਰ ਨਗਰ ਸਥਿਤ ਇੱਕ ਹੋਟਲ 'ਚ ਪ੍ਰਰੈੱਸ ਕਾਨਫਰੰਸ ਕੀਤੀ ਗਈ ਅਤੇ ਸੜਕ 'ਤੇ ਵਿਵਾਦਿਤ ਪੋਸਟਰ ਲਗਾਏ ਗਏ ਸਨ ਜਿਸ ਤੋਂ ਬਾਅਦ ਬੀਤੀ ਸ਼ਾਮ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਿ੍ਰੰਟਰ ਦੇ ਨਾਂ ਤੋਂ ਬਿਨਾਂ ਲੱਗੇ ਪੋਸਟਰ ਪਾੜ ਦਿੱਤੇ ਸਨ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ 'ਤੇ 'ਆਪ' ਆਗੂਆਂ ਨੇ ਨਿਡਰ ਹੋ ਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਕਿਸੇ ਕਾਰਵਾਈ ਦਾ। ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਨੂੰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਇਸ ਮੌਕੇ ਅਮਰਜੀਤ ਸਿੰਘ ਅਮਰੀ, ਡਾ. ਸ਼ਿਵ ਦਿਆਲ ਮਾਲੀ, ਰਮਨ ਪੱਬੀ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ (ਐਡਵੋਕੇਟ), ਸ. ਅਮਰਜੀਤ ਸਿੰਘ ਗੋਲਡੀ, ਅਮਿਤ ਤਨੇਜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਕਾਲੀਆ, ਦਵਿੰਦਰ ਭਾਰਦਵਾਜ, ਗੁਰਿੰਦਰ ਸਿੰਘ ਲਾਂਬਾ, ਭੁਪਿੰਦਰ ਕੁਮਾਰ, ਮੁਨੀਸ਼ ਵਿੱਜ, ਅਜੇ ਚੋਪੜਾ, ਅਸ਼ਵਨੀ ਅਟਵਾਲ, ਮੀਨੂੰ ਸ਼ਰਮਾ, ਅਮਿਤ ਭਾਟੀਆ, ਯੋਗੇਸ਼ ਮਲਹੋਤਰਾ, ਬ੍ਜੇਸ਼ ਸ਼ਰਮਾ, ਦਿਨੇਸ਼ ਮਲਹੋਤਰਾ, ਮਨੋਜ ਅਗਰਵਾਲ, ਡਾ. ਜਗਦੇਵ ਸਿੰਘ ਜੰਗੀ, ਜ਼ਿਲ੍ਹਾ ਮੀਡੀਆ ਇੰਚਾਰਜ ਤਰੁਣ ਕੁਮਾਰ, ਭਗਤ ਮਨੋਹਰ ਲਾਲ, ਅਸ਼ੋਕ ਚੱਢਾ, ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ, ਸਰਕਲ ਪ੍ਰਧਾਨ ਰਾਜੇਸ਼ ਕੁਮਾਰ ਮਲਹੋਤਰਾ, ਕੁਲਵੰਤ ਸ਼ਰਮਾ, ਸਰਕਲ ਜਨਰਲ ਸਕੱਤਰ ਸ਼ਾਮ ਸ਼ਰਮਾ, ਮੋਦੀ ਆਦਿ ਹਾਜ਼ਰ ਸਨ।

---

ਹੰਕਾਰੀ ਹੋ ਗਈ ਹੈ ਪੰਜਾਬ ਸਰਕਾਰ : ਭੰਡਾਰੀ

ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ.ਭੰਡਾਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਅਗਵਾਈ ਵਾਲੀ ਪਾਰਟੀ ਨੂੰ ਪੰਜਾਬ ਤੋਂ ਭਜਾਉਣ ਦਾ ਪੰਜਾਬੀਆਂ ਨੇ ਮਨ ਬਣਾ ਲਿਆ ਹੈ। ਇਹ ਪੰਜਾਬ ਸਰਕਾਰ ਦਾ ਹੰਕਾਰ ਹੈ ਜੋ ਅਜਿਹੇ ਘਟੀਆ ਕੰਮਾਂ ਵੱਲ ਝੁਕਿਆ ਹੋਇਆ ਹੈ।