ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਇਨੋਵੇਸ਼ਨ ਸੈਲ ਨੇ ਪਹਿਲਾ ਸਾਲਾਨਾ ਇਨੋਵੇਸ਼ਨ ਫੈਸਟੀਵਲ ਕਰਵਾਇਆ। ਲਗਪਗ 100 ਵਿਦਿਆਰਥਣਾਂ ਨੇ ਡਿਬੇਟ, ਸਲੋਗਨ ਰਾਈਟਿੰਗ, ਲੇਖ ਮੁਕਾਬਲੇ, ਵੀਡਿਓ ਮੇਕਿੰਗ ਤੇ ਕੇਸ ਸਟੱਡੀ 'ਚ ਹਿੱਸਾ ਲਿਆ।

ਸਲੋਗਨ ਰਾਈਟਿੰਗ ਮੁਕਾਬਲੇ ਦਾ ਸੰਚਾਲਨ ਪਵਨ ਕੁਮਾਰੀ ਤੇ ਡਾ. ਸ਼ੇਲੇਂਦਰ ਨੇ ਕੀਤਾ ਤੇ ਜੱਜ ਦੀ ਭੂਮਿਕਾ ਵੀ ਨਿਭਾਈ। ਇਸ 'ਚ ਸ਼ਾਇਨਾ ਨੂੰ ਪਹਿਲਾ, ਕਰਿਤੀ ਨੂੰ ਦੂਜਾ ਤੇ ਬਲਵਿੰਦਰ ਨੂੰ ਤੀਜਾ ਇਨਾਮ ਦਿੱਤਾ ਗਿਆ।

ਵਾਦ-ਵਿਵਾਦ ਮੁਕਾਬਲੇ 'ਚ ਵਿਦਿਆਰਥਣਾਂ ਨੇ 'ਇਨੋਵੇਸ਼ਨ ਕੈਨ ਸੇਵ ਦਿ ਪਲੈਨਟ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੁਕਾਬਲੇ 'ਚ ਡਾ. ਅੰਜਨਾ ਤੇ ਡਾ. ਕੁਲਨਾਜ ਜੱਜ ਰਹੇ। ਮੁਸਕਾਨ ਨੂੰ ਪਹਿਲਾ, ਅਦਿਤੀ ਨੂੰ ਦੂਜਾ, ਭਾਵਨਾ ਤੇ ਨੇਹਾ ਨੂੰ ਤੀਜਾ ਅਤੇ ਸ਼ਾਲਿਨੀ, ਰੂਬਿਨਾ ਤੇ ਰੋਹਿਨੀ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਲੇਖ ਮੁਕਾਬਲੇ 'ਚ ਵਿਦਿਆਰਥਣਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਲਵਲੀਨ ਤੇ ਡਾ. ਮੀਨੂ ਤਲਵਾੜ ਨੇ ਜੱਜ ਦੀ ਭੂਮਿਕਾ ਨਿਭਾਈ। ਇਸ 'ਚ ਨਿਕਿਤਾ ਪਹਿਲੇ, ਗੁਰਵਿੰਦਰ ਕੌਰ ਦੂਜੇ ਤੇ ਇਸ਼ੂ ਤੀਜੇ ਸਥਾਨ 'ਤੇ ਰਹੀ। ਪੋਸਟਰ ਮੇਕਿੰਗ 'ਚ ਲਤਿਕਾ ਪਹਿਲੇ, ਸਿਰਜਤਾ ਦੂਜੇ ਤੇ ਵਿਸ਼ਟੀ ਤੀਜੇ ਸਥਾਨ ਰਹੀ। ਜਸਨੂਰ ਕੌਰ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਬੀਨੂ ਗੁਪਤਾ, ਕ੍ਰਿਸ਼ਮਾ ਸਾਂਗਰਾ ਤੇ ਭਾਵਨਾ ਦੀ ਅਗਵਾਈ 'ਚ ਮਾਨਸੀ, ਰਾਜਵਿੰਦਰ ਕੌਰ, ਪ੍ਰਨੀਤ ਕੌਰ, ਨਮਰਤਾ, ਯੁਕਤੀ ਧੀਮਾਨ ਤੇ ਮੁਸਕਾਨ ਵਿਰਦੀ ਨੇ ਕੇਸ ਸਟੱਡੀ ਵੀ ਤਿਆਰ ਕੀਤੀ। ਵੀਡੀਓ ਮੇਕਿੰਗ ਮੁਕਾਬਲੇ 'ਚ ਮਾਸ ਕਮਿਊਨਿਕੇਸ਼ਨਜ਼ ਵਿਭਾਗ ਦੀਆਂ 6 ਵਿਦਿਆਰਥਣਾਂ ਨੇ ਵੀਡੀਓ ਤਿਆਰ ਕੀਤੀ ਤੇ ਉਨ੍ਹਾਂ ਨੂੰ ਵੀਡੀਓ ਦੇ ਕੰਟੈਂਟ ਦੇ ਆਧਾਰ 'ਤੇ ਇਨਾਮ ਦਿੱਤੇ ਗਏ। ਪਿ੍ਰੰਸੀਪਲ ਪ੍ਰਰੋ. ਡਾ. ਅਜੇ ਸਰੀਨ ਨੇ ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਣੀ ਸ਼ਾਰਦਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥਣਾਂ ਦੀ ਪ੍ਰਤਿਭਾ ਨਿਖਾਰਣ ਲਈ ਇਹ ਵਧੀਆ ਪਲੇਟਫਾਰਮ ਹੈ।