ਜਲੰਧਰ : 9 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਰਾਮਾਮੰਡੀ ਤੇ ਪੀਏਪੀ ਫਲਾਈਓਵਰ ਨੂੰ ਦੁਬਾਰਾ ਸ਼ੁਰੂ ਹੋਏ ਨਿਰਮਾਣ ਨੇ ਮਹਾਨਗਰ ਜਲੰਧਰ ਨੂੰ ਖਤਰਨਾਕ ਟ੍ਰੈਫਿਕ ਸਮੱਸਿਆ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕੀਤਾ ਹੈ। ਸਮੱਸਿਆ ਅਜਿਹੀ ਹੈ ਕਿ ਜਿਸਦਾ ਕੋਈ ਹੱਲ ਨਹੀਂ ਨਿਕਲ ਸਕੇਗਾ ਤੇ ਜਲੰਧਰ ਵਾਸੀਆਂ ਨੂੰ ਘੱਟ ਤੋਂ ਘੱਟ 2 ਮਹੀਨੇ ਤਕ ਜਾਮ 'ਚੋਂ ਨਿਕਲਣ ਲਈ ਪਰੇਸ਼ਾਨ ਹੋਣਾ ਪਵੇਗਾ। ਮੌਜੂਦਾ ਸਮੇਂ 'ਚ ਹੀ ਬੀਐੱਸਐੱਫ ਚੌਕ ਤੋਂ ਲੈ ਕੇ ਪੀਏਪੀ ਚੌਕ ਤੇ ਫਿਰ ਉੱਥੋਂ ਰਾਮਾਮੰਡੀ ਚੌਕ ਤਕ ਟ੍ਰੈਫਿਕ ਸਮੱਸਿਆ ਦਾ ਕੋਈ ਹੱਲ ਨਿਕਲ ਨਹੀਂ ਰਿਹਾ ਹੈ। ਟ੫ੈਫਿਕ ਪੁਲਿਸ ਕਦੇ ਟ੫ੈਫਿਕ ਲਾਈਟਸ ਨੂੰ ਆਨ ਕਰਕੇ ਤੇ ਕਦੇ ਆਫ ਕਰਕੇ ਟ੫ੈਫਿਕ ਕੱਢਣ ਦੀ ਕਵਾਇਦ 'ਚ ਲੱਗੀ ਰਹਿੰਦੀ ਹੈ ਪਰ ਟ੍ਰੈਫਿਕ ਜਾਮ ਤੋਂ ਨਿਜ਼ਾਤ ਫਿਰ ਵੀ ਨਹੀਂ ਮਿਲ ਰਹੀ ਹੈ।

ਰੈਂਪ ਨਿਰਮਾਣ ਕਾਰਨ ਪੀਏਪੀ ਚੌਕ ਤੋਂ ਖੱਬੇ ਪਾਸੇ ਮੁੜਨ 'ਤੇ ਹੋਵੇਗੀ ਮਨਾਹੀ

ਪੀਏਪੀ ਫਲਾਈਓਵਰ 'ਤੇ ਚੱਲ ਰਹੇ ਨਿਰਮਾਣ ਦੀ ਰਫ਼ਤਾਰ ਦੇ ਮੱਦੇਨਜ਼ਰ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਜਨਵਰੀ ਮਹੀਨੇ ਦੇ ਅਖੀਰ ਤਕ ਫਲਾਈਓਵਰ ਨੂੰ ਟ੫ੈਫਿਕ ਲਈ ਖੋਲਿ੍ਹਆ ਜਾ ਸਕਦਾ ਹੈ। ਪੀਏਪੀ ਫਲਾਈਓਵਰ 'ਤੇ ਟ੫ੈਫਿਕ ਖੁੱਲ੍ਹਣ ਨਾਲ ਹੀ ਪੀਏਪੀ ਚੌਕ ਤੋਂ ਖੱਬੇ ਪਾਸੇ ਮੁੜਨ ਵਾਲੀ ਟ੫ੈਫਿਕ ਨੂੰ ਰੋਕ ਦਿੱਤਾ ਜਾਵੇਗਾ। ਵਜ੍ਹਾ ਇਹ ਹੈ ਕਿ ਸ਼ਹਿਰ ਤੋਂ ਅੰਮਿ੍ਰਤਸਰ ਤੇ ਪਠਾਨਕੋਟ ਵੱਲ ਮੁੜਨ ਵਾਲੀ ਟ੫ੈਫਿਕ ਨੂੰ ਹਾਈਵੇ 'ਤੇ ਐਂਟਰੀ ਦਿਵਾਉਣ ਲਈ ਪੀਏਪੀ ਫਲਾਈਓਵਰ ਤੇ ਪੀਏਪੀ ਰੇਲਵੇ ਓਵਰਬਿ੍ਰਜ (ਆਰਓਬੀ) ਵਿਚਾਲੇ ਇਕ ਰੈਂਪ ਦਾ ਨਿਰਮਾਣ ਕੀਤਾ ਜਾਣਾ ਹੈ। ਇਸ ਰੈਂਪ ਦੇ ਨਿਰਮਾਣ ਕਾਰਨ ਟ੍ਰੈਫਿਕ ਨੂੰ ਨਿਰਮਾਣ ਪੂਰਾ ਹੋਣ ਤਕ ਰੋਕ ਦੇਣਾ ਪਵੇਗਾ।

ਰੈਂਪ ਬਣਾਉਣ 'ਚ ਲੱਗ ਸਕਦੇ ਨੇ 2 ਮਹੀਨੇ

ਪੀਏਪੀ ਆਰਓਬੀ ਦੇ ਖੱਬੇ ਪਾਸੇ ਦੀ ਅਪ੍ਰੋਚ ਰੋਡ ਰਿਟੇਨਿੰਗ ਵਾਲ ਬਣਾ ਕੇ ਬਣਾਈ ਗਈ ਹੈ। ਰੈਂਪ ਬਣਾਉਣ ਲਈ ਪੀਏਪੀ ਆਰਓਬੀ ਦੇ ਹੇਠਾਂ ਵੱਲ ਜਾਂਦੇ ਸਰਵਿਸ ਮਾਰਗ 'ਤੇ ਇਕ ਹੋਰ ਰਿਟੇਨਿੰਗ ਵਾਲ ਬਣਾਈ ਜਾਣੀ ਹੈ ਤੇ ਫਿਰ ਉਸਦੇ ਉੱਪਰ ਮਿੱਟੀ ਪਾ ਕੇ ਰੈਂਪ ਬਣਾਇਆ ਜਾਣਾ ਹੈ। ਛੇ ਮਾਰਗੀ ਪ੍ਰਾਜੈਕਟ 'ਤੇ ਕੰਮ ਕਰ ਰਹੀ ਕੰਪਨੀ ਤਾਂ 2 ਹਫ਼ਤਿਆਂ 'ਚ ਹੀ ਰੈਂਪ ਨੂੰ ਬਣਾ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਮੌਜੂਦਾ ਸਥਿਤੀਆਂ ਮੁਤਾਬਿਕ ਬਣਨ 'ਚ 2 ਮਹੀਨੇ ਤਕ ਦਾ ਸਮਾਂ ਵੀ ਲੱਗ ਸਕਦਾ ਹੈ।

ਪੀਏਪੀ ਗੇਟ ਨੰਬਰ 4 ਅੱਗੇ ਵੀ ਬਣਾਇਆ ਜਾਵੇਗਾ ਐਗਜਿਟ ਰੈਂਪ

ਅੰਮਿ੍ਰਤਸਰ-ਜੰਮੂ ਵੱਲੋਂ ਸ਼ਹਿਰ 'ਚ ਪ੍ਰਵੇਸ਼ ਕਰਨ ਵਾਲੇ ਟ੫ੈਫਿਕ ਨੂੰ ਪੀਏਪੀ ਗੇਟ ਨੰਬਰ 4 ਨਜ਼ਦੀਕ ਇਕ ਰੈਂਪ ਬਣਾ ਕੇ ਹਾਈਵੇ ਤੋਂ ਹੇਠਾਂ ਉਤਾਰਿਆ ਜਾਵੇਗਾ ਤੇ ਉੱਥੋਂ ਸਰਵਿਸ ਰੋਡ 'ਤੇ ਪੀਏਪੀ ਫਲਾਈਓਵਰ ਦੇ ਹੇਠੋਂ ਹੁੰਦੇ ਹੋਏ ਪੀਏਪੀ ਚੌਕ ਤਕ ਲਿਜਾਇਆ ਜਾਵੇਗਾ। ਹਾਲਾਂਕਿ ਇੱਥੇ ਟ੫ੈਫਿਕ ਬੰਦ ਤਾਂ ਨਹੀਂ ਕੀਤਾ ਜਾਵੇਗਾ। ਵਜ੍ਹਾ ਇਹ ਹੈ ਕਿ ਭਾਰੀ ਵਾਹਨਾਂ ਨੂੰ ਲੰਮਾ ਪਿੰਡ ਚੌਕ ਤੋਂ ਵਾਇਆ ਜੰਡੂ ਸਿੰਘਾਂ ਰਾਮਾ ਮੰਡੀ ਤਕ ਲਿਆਂਦਾ ਜਾਵੇਗਾ।

ਕੈਂਟ ਰੇਲਵੇ ਸਟੇਸ਼ਨ ਅੱਗਿਓਂ ਯੂ ਟਰਨ ਲੈ ਕੇ ਪੀਏਪੀ ਫਲਾਈਓਵਰ 'ਤੇ ਚੱਲਣਗੇ ਵਾਹਨ

ਪੀਏਪੀ ਫਲਾਈਓਵਰ 'ਤੇ ਰੈਂਪ ਦਾ ਨਿਰਮਾਣ ਨਿਪਟਣ ਤਕ ਜਲੰਧਰ ਤੋਂ ਅੰਮਿ੍ਰਤਸਰ ਤੇ ਜੰਮੂ ਵੱਲ ਜਾਣ ਵਾਲੇ ਵਾਹਨ ਪਹਿਲਾਂ ਪੀਏਪੀ ਚੌਕ ਤੋਂ ਸਿੱਧੇ ਭੂਰ ਮੰਡੀ ਰਾਮਾ ਮੰਡੀ ਚੌਕ ਤੇ ਫਿਰ ਉੱਥੋਂ ਕੈਂਟ ਰੇਲਵੇ ਸਟੇਸ਼ਨ ਤਕ ਜਾਣਗੇ ਤੇ ਉੱਥੋਂ ਯੂ ਟਰਨ ਲੈ ਕੇ ਵਾਪਸ ਪੀਏਪੀ ਫਲਾਈਓਵਰ 'ਤੇ ਚੜ੍ਹਨਗੇ।

ਨਾਜਾਇਜ਼ ਕਬਜ਼ਿਆਂ ਤੋਂ ਪੀੜਤ ਰਾਮਾ ਮੰਡੀ 'ਚ ਵਿਕਰਾਲ ਹੋਵੇਗੀ ਟ੍ਰੈਫਿਕ ਸਮੱਸਿਆ

ਪੀਏਪੀ ਫਲਾਈਓਵਰ 'ਤੇ ਰੈਂਪ ਨਿਰਮਾਣ ਕਾਰਨ ਅੰਮਿ੍ਰਤਸਰ-ਜੰਮੂ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਲੰਮਾ ਪਿੰਡ ਤੋਂ ਵਾਇਆ ਜੰਡੂ ਸਿੰਘਾਂ ਹੁੰਦੇ ਹੋਏ ਰਾਮਾ ਮੰਡੀ ਤਕ ਲਿਆਉਣ ਦੀ ਯੋਜਨਾ ਹੈ। ਮੌਜੂਦਾ ਸਮੇਂ 'ਚ ਰਾਮਾ ਮੰਡੀ ਰੋਡ ਰੇਹੜੀਆਂ ਤੇ ਦੁਕਾਨਾਂ ਦੇ ਨਾਜਾਇਜ਼ ਕਬਜ਼ਿਆਂ ਕਾਰਨ ਕੁਝ ਫੁੱਟ ਤਕ ਸਿਮਟ ਕੇ ਰਹਿ ਗਈ ਹੈ। ਜੇਕਰ ਇਸ ਰੋਡ 'ਤੇ ਭਾਰੀ ਵਾਹਨਾਂ ਨੂੰ ਵੀ ਡਾਈਵਰਟ ਕਰਕੇ ਚਲਾਇਆ ਜਾਵੇਗਾ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਮਾ ਮੰਡੀ 'ਚ ਵੀ ਲੰਬਾ ਟ੫ੈਫਿਕ ਜਾਮ ਲੱਗੇਗਾ। ਇਸ ਤੋਂ ਇਲਾਵਾ ਰਾਮਾ ਮੰਡੀ ਚੌਕ 'ਤੇ ਜਲੰਧਰ ਸ਼ਹਿਰ ਦਾ ਉਹ ਟ੫ੈਫਿਕ ਵੀ ਪੁੱਜੇਗਾ ਜੋ ਯੂ ਟਰਨ ਲੈ ਕੇ ਅੰਮਿ੍ਰਤਸਰ ਤੇ ਜੰਮੂ ਲਈ ਜਾਵੇਗਾ। ਮੌਜੂਦਾ ਸਮੇਂ 'ਚ ਹੀ ਰਾਮਾ ਮੰਡੀ ਚੌਕ 'ਤੇ ਭਾਰੀ ਟ੫ੈਫਿਕ ਜਾਮ ਲੱਗ ਰਿਹਾ ਹੈ ਤੇ ਹੁਣ ਤਾਂ ਉੱਥੇ ਫਲਾਈਓਵਰ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਾ ਹੈ।

ਗੁਰੂ ਨਾਨਕਪੁਰਾ ਤੇ ਕੇਐੱਮਵੀ ਰੋਡ ਹੀ ਦਿਵਾ ਸਕਣਗੇ ਰਾਹਤ

ਪੀਏਪੀ ਚੌਕ ਤੋਂ ਹੋਣ ਵਾਲੀ ਟ੍ਰੈਫਿਕ ਡਾਇਵਰਸ਼ਨ ਦੌਰਾਨ ਗੁਰੂ ਨਾਨਕਪੁਰਾ ਰੋਡ ਤੇ ਕੇਐੱਮਵੀ ਕਾਲਜ ਦੇ ਸਾਹਮਣਿਓਂ ਲੰਘਦਾ ਹੋਇਆ ਰੋਡ ਸ਼ਹਿਰ ਤੋਂ ਬਾਹਰ ਜਾਣ ਵਾਲਿਆਂ ਲਈ ਰਾਹਤ ਬਣ ਸਕੇਗਾ। ਗੁਰੂ ਨਾਨਕਪੁਰਾ ਰੋਡ ਤੋਂ ਚੌਗਿੱਟੀ ਚੌਕ ਤਕ ਪਹੁੰਚਿਆ ਜਾ ਸਕਦਾ ਹੈ ਤੇ ਉੱਥੋਂ ਦੁਬਾਰਾ ਹਾਈਵੇ 'ਤੇ ਚੜ੍ਹ ਕੇ ਅੰਮਿ੍ਰਤਸਰ ਤੇ ਜੰਮੂ ਵੱਲ ਵਾਹਨ ਨਿਕਲ ਸਕਦੇ ਹਨ। ਇਸ ਤੋਂ ਇਲਾਵਾ ਦੋਆਬਾ ਚੌਕ ਤੋਂ ਕੇਐੱਮਵੀ ਕਾਲਜ ਦੇ ਸਾਹਮਣਿਓਂ ਹੁੰਦੇ ਹੋਏ ਪਠਾਨਕੋਟ ਚੌਕ ਤਕ ਪਹੁੰਚਿਆ ਜਾ ਸਕਦਾ ਹੈ ਜਿੱਥੋਂ ਅੰਮਿ੍ਰਤਸਰ ਤੇ ਪਠਾਨਕੋਟ ਵਾਲੇ ਹਾਈਵੇ 'ਤੇ ਵਾਹਨ ਪ੍ਰਵੇਸ਼ ਕਰ ਸਕਦੇ ਹਨ। ਸ਼ਹਿਰ ਅੰਦਰੋਂ ਅੰਮਿ੍ਰਤਸਰ ਵੱਲ ਜਾਣ ਵਾਲੇ ਵਾਹਨ ਮਕਸੂਦਾਂ ਚੌਕ ਤੋਂ ਸੁਰਾਨੁੱਸੀ ਤੇ ਉੱਥੋਂ ਬਿਧੀਪੁਰ ਫਾਟਕ ਹੁੰਦੇ ਹੋਏ ਅੰਮਿ੍ਤਸਰ ਹਾਈਵੇ 'ਤੇ ਪ੍ਰਵੇਸ਼ ਕਰ ਸਕਣਗੇ।

-ਟ੍ਰੈਫਿਕ ਪੁਲਿਸ ਨੂੰ ਮਿਲੀਆਂ 30 ਮਹਿਲਾ ਕਾਂਸਟੇਬਲ, ਟ੍ਰੇਨਿੰਗ ਪੁਲਿਸ ਲਾਈਨ 'ਚ ਜਾਰੀ

-ਮਜ਼ਬੂਤ ਹੋਵੇਗੀ ਪੀਏਪੀ ਚੌਕ ਦੀ ਟ੫ੈਫਿਕ ਵਿਵਸਥਾ : ਏਸੀਪੀ ਜੰਗ ਬਹਾਦੁਰ ਸ਼ਰਮਾ

ਪੀਏਪੀ ਚੌਕ 'ਚ ਟ੫ੈਫਿਕ ਵਿਵਸਥਾ ਨੂੰ ਸੁਚਾਰੂ ਤੌਰ 'ਤੇ ਚਲਾਉਣ ਲਈ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ 30 ਮਹਿਲਾ ਕਾਂਸਟੇਬਲ ਟ੫ੈਫਿਕ ਵਿੰਗ ਨੂੰ ਪ੍ਰਦਾਨ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਟ੫ੇਨਿੰਗ ਪੁਲਿਸ ਲਾਈਨ 'ਚ ਚੱਲ ਰਹੀ ਹੈ। ਮਹਿਲਾ ਕਾਂਸਟੇਬਲ ਪੀਏਪੀ ਚੌਕ 'ਚ ਹੀ ਤਾਇਨਾਤ ਕੀਤੀਆਂ ਜਾਣਗੀਆਂ ਤੇ ਟ੫ੈਫਿਕ ਵਿਵਸਥਾ ਨੂੰ ਸੁਚਾਰੂ ਰੱਖਿਆ ਜਾਵੇਗਾ। ਇਹ ਜ਼ਰੂਰ ਹੈ ਕਿ ਰੈਂਪ ਨਿਰਮਾਣ ਕਾਰਨ ਟ੫ੈਫਿਕ ਪ੍ਰਭਾਵਿਤ ਹੋਵੇਗੀ ਤੇ ਵਾਇਆ ਰਾਮਾ ਮੰਡੀ ਯੂ ਟਰਨ ਲੈ ਕੇ ਅੰਮਿ੍ਰਤਸਰ ਰੋਡ 'ਤੇ ਜਾ ਸਕੇਗਾ ਪਰ ਇਸ ਦੌਰਾਨ ਵੀ ਟ੫ੈਫਿਕ ਪੁਲਿਸ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਵੇਗੀ।

-ਜੰਗ ਬਹਾਦੁਰ ਸ਼ਰਮਾ, ਏਸੀਪੀ ਟ੍ਰੈਫਿਕ ਜਲੰਧਰ।