ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਾ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਤਹਿਤ ਕਾਰਜਸ਼ੀਲ ਕੌਂਸਿਲੰਗ ਸੈੱਲ ਵੱਲੋਂ ਇਨੌਗਰਲ ਕੌਂਸਿਲੰਗ ਸੈਸ਼ਨ ਕਰਵਾਇਆ ਗਿਆ। ਮਹਿਲਾ ਸਸ਼ਕਤੀਕਰਨ ਤੇ ਕੇਂਦਰਿਤ ਇਸ ਸੈਸ਼ਨ 'ਚ ਵਿਦਿਆਲਾ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਸਿੱਖਿਆ ਜੀਵਨ ਦੇ ਹਰੇਕ ਪਹਿਲੂ ਦੇ ਨਾਲ ਸਬੰਧਤ ਹੋਣ ਤੋਂ ਇਲਾਵਾ ਨੌਜਵਾਨ ਪੀੜ੍ਹੀ ਦੇ ਸਰਬਪੱਖੀ ਵਿਕਾਸ ਦਾ ਮਜ਼ਬੂਤ ਆਧਾਰ ਹੈ ਜੋ ਉਨ੍ਹਾਂ ਨੂੰ ਕਿਸੇ ਵੀ ਬਦਲਾਅ ਲਈ ਤਿਆਰ ਰਹਿਣ, ਜੀਵਨ 'ਚ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਆਪਣੇ ਸਰੋਤਾਂ ਦੀ ਉਚਿਤ ਵਰਤੋਂ ਕਰਨ ਦੇ ਨਾਲ-ਨਾਲ ਵਿਕਾਸਮਈ ਤੇ ਬੁੱਧੀਮਾਨ ਬਣਾਉਣ 'ਚ ਸਹਾਇਕ ਹੋਵੇ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਫ਼ਲਤਾ ਵਿਸ਼ੇਸ਼ ਤੌਰ 'ਤੇ ਕਿਸੇ ਵੀ ਇਨਸਾਨ ਦੀ ਯੋਗਤਾ ਨਾਲੋਂ ਉਸ ਇਨਸਾਨ ਦੇ ਵਿਹਾਰ 'ਤੇ ਜ਼ਿਆਦਾ ਨਿਰਭਰ ਕਰਦੀ ਹੈ, ਇਸ ਲਈ ਆਪਣੀਆਂ ਸਮਰੱਥਾਵਾਂ ਨੂੰ ਪਛਾਣਦੇ ਹੋਏ ਪੂਰੇ ਆਤਮ ਵਿਸ਼ਵਾਸ ਨਾਲ ਅੱਗੇ ਵਧ ਕੇ ਜੀਵਨ 'ਚ ਸਫ਼ਲਤਾ ਹਾਸਲ ਕਰਨ ਵੱਲ ਸਭ ਨੂੰ ਗਤੀਸ਼ੀਲ ਰਹਿਣਾ ਚਾਹੀਦਾ ਹੈ। ਅੰਤ 'ਚ ਉਨ੍ਹਾਂ ਇਸ ਸੈਸ਼ਨ ਦੀ ਸਫਲਤਾ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।