ਜਲੰਧਰ, ਜੇਐੱਨਐੱਨ : ਪਲੇਬੈਗ ਸਿੰਗਰ ਤੇ ਕਮੇਡੀਅਨ ਸੁਗੰਧਾ ਮਿਸ਼ਰਾ ਦਾ ਵਿਆਹ ਕਾਮੇਡੀਅਨ ਡਾ. ਸੰਕੇਤ ਭੌਸਲੇ ਨਾਲ 26 ਅਪ੍ਰੈਲ ਨੂੰ ਹੋਵਗੀ? ਜਲੰਧਰ ’ਚ ਵਿਆਹ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਹੋ ਗਈਆਂ ਹਨ। ਕੋਰੋਨਾ ਦੇ ਚੱਲਦੇ ਵਿਆਹ ’ਚ ਬਾਲੀਵੁੱਡ ਤੇ ਦੋਵੇਂ ਪਰਿਵਾਰਾਂ ਦੇ ਕਰੀਬੀ ਲੋਕ ਹੀ ਸ਼ਾਮਲ ਹੋਣਗੇ। ਪਹਿਲਾਂ ਇਹ ਵਿਆਹ ਦਸੰਬਰ ’ਚ ਹੋਣਾ ਸੀ, ਪਰ ਕਈ ਕਾਰਨਾਂ ਕਰਕੇ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਦੋਵੇਂ ਮੁੰਬਈ ’ਚ ਇਕ ਦੂਜੇ ਨੂੰ ਕਾਫੀ ਦੇਰ ਤੋਂ ਡੇਟ ਕਰ ਰਹੇ ਸੀ, ਪਰਿਵਾਰ ਦੀ ਮਰਜ਼ੀ ਨਾਲ ਦੋਵਾਂ ਦਾ ਬੀਤੇ ਸਾਲ ਹੀ ਹੋ ਜਾਣਾ ਸੀ, ਪਰ ਕੋਰੋਨਾ ਨੂੰ ਦੇਖਦੇ ਹੋਏ ਵਿਆਹ ਨੂੰ ਅੱਗੇ ਕਰਨਾ ਪਿਆ। ਸੁਗੰਧਾ ਦੇ ਪਰਿਵਾਰ ਦੀ ਕੋਸ਼ਿਸ਼ ਸੀ ਕਿ ਵਿਆਹ ਅਲੀਸ਼ਾਨ ਹੋਵੇ ਤੇ ਵਿਆਹ ’ਚ ਵੱਡੇ-ਵੱਡੇ ਮਹਿਮਾਨ ਨੂੰ ਬੁਲਾਇਆ ਜਾਵੇ, ਪਰ ਕੋਰੋਨਾ ਦੇ ਚੱਲਦੇ ਕਈ ਵਾਰ ਵਿਆਹ ਨੂੰ ਅੱਗੇ ਕਰਨਾ ਪਿਆ। ਹੁਣ 26 ਨੂੰ ਵਿਆਹ ਦੀ ਤਰੀਕ ਫਾਈਨਲ ਹੋ ਗਈ ਹੈ।


ਮੁੰਬਈ ਦੇ ਕਲਿਆਣਾ ਨਿਵਾਸੀ ਡਾ. ਸੰਕੇਤ ਭੌਸਲੇ ਫਿਲਮ ਅਭਿਨੇਤਾ ਸੰਜੈ ਦੱਤ ਤੇ ਸਲਮਾਨ ਦੀ ਮਿਮਿਕੀ ਕਰਨ ਲਈ ਮਸ਼ਹੂਰ ਹੈ। ਪੈਸ਼ੋ ਤੋਂ ਐੱਮਬੀਬੀਐੱਸ ਤੇ ਸਕਿਨ ਦੇ ਡਾਕਟਰ ਭੌਂਸਲੇ ਦੇ ਨਾਲ ਸੁਗੰਧਾ ਦੀ ਮੁਲਾਕਾਤ ਕਾਫੀ ਪਹਿਲਾਂ ਮੁੰਬਈ ’ਚ ਇਕ ਸੈੱਟ ’ਤੇ ਹੋਈ ਸੀ। ਉਸ ਤੋਂ ਬਾਅਦ ਦੋਵਾਂ ਦੀ ਕਈ ਵਾਰ ਮੁਲਾਕਾਤ ਹੋਈ। ਦੋਵੇਂ ਪਰਿਵਾਰ ਵੀ ਹੌਲੀ-ਹੌਲੀ ਕਰੀਬ ਆਉਣ ਲੱਗੇ।

ਸੁਗੰਧਾ ਜਲੱਧਰ ਦੇ ਰਵਿੰਦਰਾ ਡੇ ਬੋਡਿੰਗ ਸਕੂਲ ਦੀ ਪਹਿਲੀ ਵਿਦਿਆਰਥਣ ਸੀ। ਇਹ ਸਕਲੂ ਉਨ੍ਹਾਂ ਦੇ ਪਰਿਵਾਰ ਦੁਆਰਾ ਹੀ ਸੰਚਾਲਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਦੀ ਪੜ੍ਹਾਈ ਏਪੀਜੇ ਕਾਲਜ ਆਫ਼ ਫਾਈਨ ਆਰਟਸ ’ਚ ਕੀਤੀ ਸੀ। ਇੱਥੇ ਹੀ ਉਨ੍ਹਾਂ ਨੇ ਗ੍ਰੈਜੂਅਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ।

Posted By: Sarabjeet Kaur