ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ ਦੀ ਪਾਰਕਿੰਗ ਦਾ ਠੇਕਾ ਕੁਝ ਦਿਨਾਂ ਲਈ ਠੰਢੇ ਬਸਤੇ 'ਚ ਪੈ ਗਿਆ ਹੈ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਦੇ ਛੁੱਟੀ 'ਤੇ ਜਾਣ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਟੈਂਡਰ ਨਹੀਂ ਖੁੱਲ੍ਹੇ। ਅਗਲੇ ਹਫ਼ਤੇ ਸਿਵਲ ਹਸਪਤਾਲ ਦੀ ਪਾਰਕਿੰਗ ਕਮੇਟੀ ਦੀ ਨਿਗਰਾਨੀ 'ਚ ਟੈਂਡਰ ਖੁੱਲ੍ਹਣਗੇ। ਪਿਛਲੇ ਡੇਢ ਸਾਲ ਤੋਂ ਹਸਪਤਾਲ ਦੀ ਪਾਰਕਿੰਗ ਦਾ ਠੇਕਾ ਹਵਾ 'ਚ ਲਟਕ ਰਿਹਾ ਹੈ। ਤਿੰਨ ਵਾਰ ਠੇਕੇ ਲਈ ਟੈਂਡਰ ਕੱਢੇ ਪਰ ਕਿਸੇ ਨੇ ਵੀ ਠੇਕੇਦਾਰ ਨੇ ਨਹੀਂ ਭਰੇ। ਠੇਕੇਦਾਰ ਠੇਕੇ ਦੀ ਰਾਖਵੀਂ ਰਕਮ ਜ਼ਿਆਦਾ ਹੋਣ ਕਾਰਨ ਟਾਲ-ਮਟੋਲ ਕਰ ਰਹੇ ਸਨ। ਪਾਰਕਿੰਗ ਦਾ ਠੇਕਾ 33 ਲੱਖ ਰੁਪਏ ਦਾ ਸੀ। ਹਸਪਤਾਲ ਦੀ ਸਿਫਾਰਸ਼ 'ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਸ ਦੀ ਰਕਮ 30 ਲੱਖ ਰੁਪਏ ਉਸ ਤੋਂ ਬਾਅਦ 28 ਲੱਖ ਰੁਪਏ ਕੀਤੀ। ਇਸ ਵਾਰ ਕੱਢੇ ਟੈਂਡਰਾਂ 'ਚ ਰਾਖਵੀਂ ਰਕਮ 25 ਲੱਖ ਰੁਪਏ ਰੱਖੀ ਗਈ। ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਚੰਨਜੀਵ ਸਿੰਘ ਦਾ ਕਹਿਣਾ ਹੈ ਕਿ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਛੁੱਟੀ 'ਤੇ ਹਨ। ਉਨ੍ਹਾਂ ਨੇ ਅਗਲੇ ਹਫ਼ਤੇ ਵਾਪਸ ਆਉਣਾ ਹੈ। ਉਸ ਤੋਂ ਬਾਅਦ ਬਣਾਈ ਗਈ ਕਮੇਟੀ ਦੀ ਨਿਗਰਾਨੀ 'ਚ ਟੈਂਡਰ ਖੋਲ੍ਹੇ ਜਾਣਗੇ। ਪਾਰਕਿੰਗ ਵਿਵਸਥਾ ਦਾ ਆਲਮ ਵਿਗੜਿਆ ਹੋਇਆ ਹੈ।