<

p> ਮਦਨ ਭਾਰਦਵਾਜ, ਜਲੰਧਰ : ਰੇਲਵੇ ਵਿਭਾਗ ਵੱਲੋਂ ਪਲਾਸਟਿਕ ਮੁਕਤ ਸਟੇਸ਼ਨ ਬਣਾਉਣ ਲਈ ਆਰੰਭੀ ਗਏ ਸਵੱਛਤਾ ਪੰਦਰਵਾੜੇ ਦੌਰਾਨ ਜਲੰਧਰ ਸਟੇਸ਼ਨ 'ਤੇ ਸਫਾਈ ਮੁਹਿੰਮ ਚਲਾਈ ਗਈ। ਸਫ਼ਾਈ ਮੁਹਿੰਮ ਦੀ ਅਗਵਾਈ ਸੀਨੀਅਰ ਡਵੀਜ਼ਨਲ ਮਕੈਨੀਕਲ ਇੰਜੀਨੀਅਰ ਡੀਐੱਮਯੂ ਰਾਕੇਸ਼ ਸੈਣੀ ਨੇ ਕੀਤੀ। ਮੁਹਿੰਮ 'ਚ ਰੇਲਵੇ ਸਟਾਫ, ਪੈਨਸ਼ਨਰਾਂ, ਹਸਪਤਾਲ ਸਟਾਫ, ਸਕਾਊਟ ਗਾਇਡ ਤੇ ਐੱਨਜੀਓ ਆਦਿ ਸ਼ਾਮਲ ਹੋਏ। ਉਕਤ ਸਵੱਛਤਾ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਦੇ ਨਾਅਰੇ ਨੂੰ ਲੈ ਕੇ ਕੀਤੀ ਗਈ ਹੈ, ਜਿਸ ਦੇ ਅਧੀਨ ਮੰਗਲਵਾਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ 1-ਏ, ਫੁਟ ਓਵਰਬਿ੍ਜ, ਪਲੇਟਫਾਰਮ ਨੰਬਰ 3 ਦੀ ਰੇਲਵੇ ਲਾਈਨ, ਸਰਕੂਲੇਟਿੰਗ ਏਰੀਆ, ਯਾਰਡ ਤੇ ਬਾਹਰੀ ਏਰੀਆ 'ਚ ਸਫਾਈ ਕੀਤੀ ਗਈ ਤੇ ਉਥੇ ਪਏ ਪਲਾਸਟਿਕ ਤੋਂ ਇਲਾਵਾ ਹੋਰ ਵੀ ਗੰਦਗੀ ਬੋਰੀਆਂ 'ਚ ਪਾ ਕੇ ਇੱਕਠੀ ਕੀਤੀ ਗਈ। ਇਸ ਮੁਹਿੰਮ 'ਚ ਸਟੇਸ਼ਨ ਸੁਪਰਡੈਂਟ ਆਰਕੇ ਬਹਿਲ, ਸੀਐੱਮਆਈ ਦੀਪਕ ਜੋਜ਼ਫ, ਉਪਕਾਰ ਵਸ਼ਿਸ਼ਟ, ਚੀਫ ਹੈੱਲਥ ਇੰਸਪੈਕਟਰ ਮਨੋਜ ਕੁਮਾਰ ਤੇ ਓਬੀਸੀ ਐਸੋਸੀਏਸ਼ਨ ਦੇ ਡਵੀਜ਼ਨਲ ਸਕੱਤਰ ਬਿ੍ਜੇਸ਼ ਕੁਮਾਰ ਆਦਿ ਨੇ ਵੀ ਹਿੱਸਾ ਲਿਆ। ਇਸ ਮੌਕੇ ਸੀਨੀਅਰ ਇੰਜੀਨੀਅਰ ਰਾਕੇਸ਼ ਸੈਣੀ ਨੇ ਦੱਸਿਆ ਕਿ ਉਕਤ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤਕ ਜਾਰੀ ਰਹੇਗੀ। ਇਸ ਦੌਰਾਨ ਵੈਂਡਰਾਂ ਦੀ ਵੀ ਕੌਂਸਿਲੰਗ ਕੀਤੀ ਜਾਵੇਗੀ।