ਮਦਨ ਭਾਰਦਵਾਜ, ਜਲੰਧਰ

ਸ਼ਹਿਰ 'ਚ ਸਿਟੀ ਬਸ ਸੇਵਾ ਮੁੜ ਸ਼ੁਰੂ ਕੀਤੀ ਜਾਏਗੀ ਤੇ ਇਹ ਬਸ ਸੇਵਾ ਸਮਾਰਟ ਸਿਟੀ ਪ੍ਰਰਾਜੈਕਟ ਦੇ ਅਧੀਨ ਚਲਾਈ ਜਾਏਗੀ। ਇਸ ਸਬੰਧ 'ਚ ਕੰਪਨੀ ਨੇ ਅਗਲੇ ਹਫਤੇ ਬੱਸ ਅਪ੍ਰਰੇਟਰਾਂ ਦੀ ਮੀਟਿੰਗ ਵੀ ਬੁਲਾਈ ਹੈ। ਸਮਾਰਟ ਸਿਟੀ ਕੰਪਨੀ 20 ਸੀਐਨਜੀ ਬੱਸਾਂ ਚਲਾਏਗੀ ਤੇ ਪਹਿਲੇ ਗੇੜ ਵਿਚ ਕਿੰਨੀਆਂ ਬੱਸਾਂ ਚਲਾਈਆਂ ਜਾਣਗੀਆਂ ਇਸ ਸਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਸ਼ਹਿਰ ਵਿਚ ਇਸ ਤੋਂ ਪਹਿਲਾਂ ਸਿਟੀ ਬੱਸ ਸੇਵਾ ਨਗਰ ਨਿਗਮ ਨੇ ਸ਼ੁਰੂ ਕੀਤੀ ਸੀ ਉਸ ਵਿਚ ਵੀ 20 ਬੱਸਾਂ ਵੱਖ-ਵੱਖ ਰੂਟਾਂ 'ਤੇ ਚਲਾਈਆਂ ਗਈਆਂ ਸਨ। ਇਸ ਸਬੰਧ ਵਿਚ ਸਮਾਰਟ ਸਿਟੀ ਦੇ ਸੀਈਓ ਤੇ ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਇਸ ਸਬੰਧ ਵਿਚ ਕੰਪਨੀ ਦੇ ਅਧਿਕਾਰੀਆਂ ਨੂੰ ਬੱਸ ਸੇਵਾ ਸ਼ੁਰੂ ਕਰਨ ਲਈ ਨਿੱਜੀ ਬੱਸ ਅਪ੍ਰਰੇਟਰਾਂ ਨਾਲ ਸੰਪਰਕ ਕਰਨ ਅਤੇ ਇਸ ਸੇਵਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਤਿਆਰੀ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਪਹਿਲਾਂ ਸਿਟੀ ਬਸ ਸੇਵਾ ਨਗਰ ਨਿਗਮ ਵੱਲੋਂ ਚਲਾਈ ਗਈ ਸੀ ਤੇ ਉਸ ਦੇ ਸਟੇਸ਼ਨ ਤੋਂ ਰਾਮਾ ਮੰਡੀ, ਬੱਸ ਅੱਡਾ , ਬਸਤੀ ਅੱਡਾ ਤੇ ਡੀਏਵੀ ਕਾਲਜ ਆਦਿ ਲਈ ਚੱਲਦੀ ਸੀ ਤੇ ਹੁਣ ਮੁੜ ਉਕਤ ਸੇਵਾ ਬਹਾਲ ਹੋਣ ਜਾ ਰਹੀ ਹੈ।

----

ਆਟੋ ਰਿਕਸ਼ਾ ਵਾਲਿਆਂ ਨਾਲ ਵੀ ਹੋਵੇਗੀ ਮੀਟਿੰਗ

ਸਮਾਰਟ ਸਿਟਂ ਕੰਪਨੀ ਵੱਲੋਂ ਆਟੋ ਰਿਕਸ਼ਾ ਤੇ ਬੱਸ ਚਾਲਕਾਂ ਵਿਚਕਾਰ ਆਪਸੀ ਤਾਲਮੇਲ ਬਨਾਉਣ ਲਈ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਆਪਸੀ ਟਕਰਾਅ ਨਾ ਹੋ ਸਕੇ। ਇਸ ਤੋਂ ਪਹਿਲਾਂ ਸਿਟੀ ਬੱਸ ਸੇਵਾ ਦੇ ਚਾਲਕਾਂ ਤੇ ਆਟੋ ਚਾਲਕਾਂ ਵਿਚਕਾਰ ਆਪਸੀ ਟਕਰਾਓ ਕਾਰਨ ਤੋਂ ਬਚਿਆ ਜਾ ਸਕੇ।

---

ਕੰਪਨੀ ਨਿਗਮ ਤੋਂ ਮੰਗ ਰਹੀ ਹੈ ਰਿਕਾਰਡ

ਸਮਾਰਟ ਸਿਟੀ ਕੰਪਨੀ ਸਿਟੀ ਬੱਸ ਸੇਵਾ ਬਹਾਲ ਕਰਨ ਲਈ ਨਗਰ ਨਿਗਮ ਤੋਂ ਪਿੱਛਲਾ ਰਿਕਾਰਡ ਮੰਗ ਰਹੀ ਹੈ ਤਾਂ ਜੋ ਉਹ ਸਿਟੀ ਬੱਸ ਸੇਵਾ ਆਸਾਨੀ ਨਾਲ ਬਹਾਲ ਹੋ ਸਕੇ। ਇਸ ਦੌਰਾਨ ਬੱਸ ਸੇਵਾ ਤੇ ਆਟੋ ਵਾਲਿਆਂ ਦਾ ਸਮਾਂ ਨਿਰਧਾਰਤ ਕਰ ਦਿੱਤਾ ਜਾਏਗਾ ਤਾਂ ਜੋ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਾਅ ਹੋ ਸਕੇ। ਇਹ ਵਰਨਣਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਸਿਟੀ ਬੱਸ ਸੇਵਾ ਬੰਦ ਹੈ ਤੇ ਸ਼ਹਿਰੀਆਂ ਨੂੰ ਵੀ ਸਿਟੀ ਬੱਸ ਸੇਵਾ ਨਾਲ ਲਾਭ ਹੋਵੇਗਾ।