ਜਲੰਧਰ : ਮੰਗਲਵਾਰ ਨੂੰ ਨਿਊ ਦਸ਼ਮੇਸ਼ ਨਗਰ 'ਚ ਰਹਿਣ ਵਾਲੇ ਆਟੋ ਚਾਲਕ ਰਵੀ ਕੁਮਾਰ ਨੇ ਘਰ ਦੇ ਕੋਲ ਖੜ੍ਹੇ ਆਟੋ ਨੂੰ ਜਿਵੇਂ ਹੀ ਸਟਾਰਟ ਕੀਤਾ ਤਾਂ ਉਸ 'ਚ ਅੱਗ ਲੱਗ ਗਈ। ਗਨੀਮਤ ਰਹੀ ਕਿ ਉਸ ਨੇ ਸਮੇਂ ਰਹਿੰਦਿਆਂ ਬਾਹਰ ਛਾਲ ਮਾਰ ਦਿੱਤੀ ਤੇ ਉਸ ਦੀ ਜਾਨ ਬਚ ਗਈ। ਦੇਖਦਿਆਂ ਹੀ ਦੇਖਦਿਆਂ ਆਟੋ ਅੱਗ ਦੀ ਲਪਟਾਂ 'ਚ ਡਿੱਗ ਗਿਆ। ਨੇੜੇ-ਧੇੜੇ ਦੇ ਲੋਕਾਂ ਨੇ ਘਰਾਂ ਤੋਂ ਪਾਣੀ ਲਿਆ ਕੇ ਅੱਗ 'ਤੇ ਪਾਇਆ। ਉਦੋਂ ਤਕ ਆਟੋ ਬੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਇਸ ਦੌਰਾਨ ਕਿਸੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਸੁਚਿਤ ਕੀਤਾ ਪਰ ਉਦੋਂ ਤਕ ਮੋਹਲੇ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ।

ਇੰਜ਼ਨ 'ਚ ਸਪਾਰਕਿੰਗ ਨਾਲ ਲ਼ੱਗੀ ਅੱਗ

ਰਵੀ ਨੇ ਦੱਸਿਆ ਕਿ ਸਵੇਰ ਉਹ ਕੰਮ 'ਤੇ ਜਾਣ ਲਈ ਨਿਕਲਿਆ ਸੀ। ਉਸ ਨੇ ਜਿਵੇਂ ਹੀ ਆਪਣਾ ਆਟੋ ਸਟਾਰਟ ਕੀਤਾ ਤਾਂ ਇੰਜ਼ਨ 'ਚ ਸਪਾਰਕਿੰਗ ਹੋਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਉਸ 'ਚ ਅੱਗ ਲੱਗ ਗਈ। ਉਸ ਨੇ ਵਾਹਨ ਤੋਂ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਰਵੀ ਮੁਤਾਬਿਕ ਅੱਗ ਲੱਗਣ ਨਾਲ ਉਸ ਦਾ ਆਟੋ ਸੜ ਕੇ ਕਬਾੜ ਹੋ ਗਿਆ ਹੈ।

Posted By: Amita Verma