ਸੋਨਾ ਪੁਰੇਵਾਲ, ਨਕੋਦਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮਹਿਕਮੇ ਦੇ ਸਬ ਅਰਬਨ ਮੰਡਲ ਨਕੋਦਰ ਵਿਖੇ ਸਰਕਲ ਅਸਿਸਟੈਂਟ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਕੇ ਹਰਜਿੰਦਰ ਸਿੰਘ ਬੀਤੇ ਦਿਨ ਸੇਵਾਮੁਕਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ 39 ਸਾਲ 10 ਮਹੀਨਿਆਂ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ।

ਹਰਜਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਉਨਾਂ੍ਹ ਦੇ ਵਿਭਾਗ ਵੱਲੋਂ ਹਾਜ਼ਰੀਨ ਸਹਿਕਰਮੀਆਂ ਵਿਚ ਸੀਨੀਅਰ ਐਕਸੀਅਨ ਇੰਜੀਨੀਅਰ ਵਿਨੈ ਕੋਮਲ, ਐਡੀਸ਼ਨਲ ਐਸਈ ਇੰਜਨੀਅਰ ਇੰਦਰਜੀਤ ਸਿੰਘ, ਜਸਵੰਤ ਸਿੰਘ, ਮਨਜਿੰਦਰ ਸਿੰਘ, ਯਸ਼ਕੁਮਾਰ, ਹਰਪ੍ਰਰੀਤ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਰਾਜਕੁਮਾਰੀ ਆਦਿ ਤੋਂ ਇਲਾਵਾ ਸ਼ਹਿਰੀ ਮੰਡਲ ਨਕੋਦਰ ਦਾ ਸਮੂਹ ਸਟਾਫ਼ ਮੌਜੂਦ ਸਨ। ਇਸ ਮੌਕੇ ਪੀਐਸਪੀਸੀਐਲ ਦੇ ਚੀਫ ਇੰਜੀਨੀਅਰ ਭਗਵਾਨ ਸਿੰਘ ਮਠਾੜੂ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸਨ।

ਹਰਜਿੰਦਰ ਸਿੰਘ ਦੀ ਵਿਭਾਗ ਵੱਲੋਂ ਸੇਵਾ ਮੁਕਤੀ ਦੀ ਰਸਮੀ ਕਾਰਵਾਈ ਉਪਰੰਤ ਬਾਅਦ ਦੁਪਹਿਰ 'ਕਰਤਾਰ ਪੈਲੇਸ' ਨਕੋਦਰ ਵਿਖੇ ਵਿਦਾਇਗੀ ਪਾਰਟੀ ਦਾ ਸਮਾਗਮ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਦੇ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਮੌਜੂਦ ਸਨ।

ਵਿਭਾਗੀ ਤੌਰ 'ਤੇ ਹਰਜਿੰਦਰ ਸਿੰਘ ਦੇ ਸਹਿਕਰਮੀਆਂ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਹਰਜਿੰਦਰ ਸਿੰਘ ਵੱਲੋਂ ਵਿਭਾਗ ਨੂੰ ਦਿੱਤੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਇੱਕ ਚੰਗੇ ਮੁਲਾਜ਼ਮ ਹੋਣ ਦੇ ਨਾਲ-ਨਾਲ ਇਕ ਚੰਗੇ ਦੋਸਤ, ਸਲਾਹਕਾਰ, ਸੱਜਣ, ਮੱਦਦਗਾਰ ਅਤੇ ਸਭ ਤੋਂ ਵੱਡੀ ਗੱਲ ਹੈ ਉਹ ਇਕ ਚੰਗੇ ਇਨਸਾਨ ਹਨ। ਬੁਲਾਰਿਆਂ ਨੇ ਪ੍ਰਮਾਤਮਾ ਅੱਗੇ ਹਰਜਿੰਦਰ ਸਿੰਘ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਉਨਾਂ੍ਹ ਦੀ ਚੰਗੀ ਸਿਹਤਯਾਬੀ ਦੀ ਅਰਜ਼ੋਈ ਕੀਤੀ। ਅਖੀਰ ਵਿਚ ਹਰਜਿੰਦਰ ਸਿੰਘ ਨੇ ਸਭਨਾਂ ਸਹਿਕਰਮੀਆਂ, ਦੋਸਤਾਂ ਅਤੇ ਸਬੰਧੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਆਮਦ ਮੇਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ। ਉਨਾਂ੍ਹ ਕਿਹਾ ਕਿ ਤੁਹਾਡੀ ਸਾਰਿਆਂ ਦੀ ਮੌਜੂਦਗੀ ਮੇਰੇ ਵੱਲੋਂ ਆਪਣੀ ਜ਼ਿੰਦਗੀ ਵਿੱਚ ਨਿਭਾਈ ਸੇਵਾ ਅਤੇ ਵਿਹਾਰ ਦਾ ਪ੍ਰਤੱਖ ਪ੍ਰਮਾਣ ਹੈ। ਉਨਾਂ੍ਹ ਕਿਹਾ ਕਿ ਤੁਹਾਡੇ ਵੱਲੋਂ ਮਿਲੇ ਸਾਥ ਦੇ ਪਲ ਮੇਰੀ ਜ਼ਿੰਦਗੀ ਦਾ ਕੀਮਤੀ ਸ਼ਰਮਾਇਆ ਹਨ।