ਅਮਰਜੀਤ ਸਿੰਘ ਵੇਹਗਲ, ਜਲੰਧਰ : 120 ਫੁੱਟੀ ਰੋਡ ਤੇ ਪੈਂਦੇ ਸ਼ਾਸਤਰੀ ਨਗਰ, ਸ੍ਰੀ ਗੁਰੂ ਰਵਿਦਾਸ ਮੰਦਰ ਦੇ ਚੌਕ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੇ ਮਾਤਾ ਕਲਸਾ ਜੀ ਦੇ ਨਾਂ 'ਤੇ ਰੱਖਣ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆਂ ਵੱਲੋਂ ਲੋਕ ਅਰਪਣ ਕਰਨ 'ਤੇ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਇਲਾਕੇ ਦੀ ਕੌਂਸਲਰ ਜਸਪਾਲ ਕੌਰ ਵੱਲੋਂ ਪਹਿਲਾਂ ਹੀ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿਚ ਇਸ ਚੌਕ ਦਾ ਮਤਾ ਪਾਸ ਕਰਵਾ ਲਿਆ ਗਿਆ ਸੀ ਜਿਸ ਦਾ ਕੌਂਸਲਰ ਸੁਨੀਤਾ ਰਿੰਕੂ ਵੱਲੋਂ ਪੁਰਜ਼ੋਰ ਸਮਰਥਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਇਸ ਦਾ ਰਸਮੀ ਤੌਰ 'ਤੇ ਨਾਮਕਰਨ ਕਰਨ ਉਪਰੰਤ ਇਸ ਰਸਤੇ 'ਤੇ ਬੋਰਡ ਵੀ ਲਗਾ ਦਿੱਤੇ ਗਏ ਹਨ। ਇਸ ਖੁਸ਼ੀ ਵਿਚ ਇਲਾਕਾ ਵਾਸੀਆਂ ਤੇ ਮੰਦਰ ਕਮੇਟੀ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਗੁਰਵਿੰਦਰ ਅੱਤਰੀ, ਚੰਦਰ ਪ੍ਰਕਾਸ਼, ਦਰਸਨ ਲਾਲ ਭਾਟੀਆ, ਭਜਨ ਲਾਲ, ਕਿਸ਼ਨ ਦਾਸ, ਨਰਿੰਦਰ ਸਿੰਘ ਚੀਮਾ, ਮਹਿੰਦਰਪਾਲ ਨਿੱਕਾ, ਸ਼ਾਮ ਲਾਲ ਚੰਦਰ ਲਾਲ, ਸੁਖਵਿੰਦਰ ਸੁੱਖਾ, ਸੁਖਦੇਵ ਥਾਪਰ, ਸੁਰਿੰਦਰ ਬਿੱਟੂ ਆਦਿ ਹਾਜ਼ਰ ਸਨ।