ਪੱਤਰ ਪੇ੍ਰਰਕ, ਜਲੰਧਰ : ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਅਧੂਰੇ ਟੀਕਾਕਰਨ ਨੂੰ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਿਹਤ ਵਿਭਾਗ ਵੱਲੋਂ 20 ਤੋਂ 25 ਮਈ ਤਕ ਝੁੱਗੀ-ਝੌਪੜੀ ਵਾਲੇ ਇਲਾਕਿਆਂ ਵਿਚ ਕੈਂਪ ਲਾਏ ਜਾਣਗੇ। ਵਿਭਾਗ ਵੱਲੋਂ ਪੰਜ ਹਜ਼ਾਰ ਬੱਚਿਆਂ ਦਾ ਟੀਕਾਕਰਨ ਕਰਨ ਦਾ ਟੀਚਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ 1142 ਬੱਚਿਆਂ ਨੂੰ ਰੁਟੀਨ ਟੀਕਾਕਰਨ ਕੀਤਾ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ ਕਿ ਜਨਵਰੀ ਵਿਚ ਵਿਭਾਗ ਵੱਲੋਂ ਕਰਵਾਏ ਗਏ ਸਰਵੇਖਣ ਵਿਚ ਸੱਤ ਹਜ਼ਾਰ ਦੇ ਕਰੀਬ ਬੱਚੇ ਅੱਗੇ ਆਏ ਸਨ। ਵਿਸ਼ੇਸ਼ ਮੁਹਿੰਮ ਚਲਾ ਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਗਿਆ। ਹਾਲ ਹੀ ਵਿਚ ਕਰਵਾਏ ਗਏ ਸਰਵੇਖਣ ਵਿਚ ਪੰਜ ਹਜ਼ਾਰ ਬੱਚੇ ਅੱਗੇ ਆਏ ਹਨ। ਇਸ ਦੌਰਾਨ ਸਾਹਮਣੇ ਆਏ ਬੱਚਿਆਂ ਦਾ ਟੀਕਾਕਰਨ ਕਰਨ ਲਈ ਕੈਂਪ ਲਗਾਇਆ ਜਾ ਰਿਹਾ ਹੈ। ਮੰਗਲਵਾਰ ਨੂੰ 136 ਕੈਂਪਾਂ ਵਿਚ 1142 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਪ੍ਰਭਾਵਿਤ ਟੀਮਾਂ ਵਿਚ ਕੈਂਪ ਲਾ ਕੇ ਉਨ੍ਹਾਂ ਦਾ ਟੀਕਾਕਰਨ ਕਰਨਗੀਆਂ।