ਸਟਿੰਗ ਆਪਰੇਸ਼ਨ ਤੋਂ ਬਾਅਦ ਐੱਮਪੀ ਚੌਧਰੀ ਸੰਤੋਖ ਸਿੰਘ ਚੌਧਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪ੍ਰੈੱਸ ਨੋਟ ਜਾਰੀ ਕਰਦੇ ਹੋਏ ਚੌਧਰੀ ਨੇ ਇਸ ਸਟਿੰਗ ਨੂੰ ਪੇਡ ਅਤੇ ਫੇਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਚੈਨਲ ਭਾਜਪਾ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ ਅਤੇ ਭਾਜਪਾ ਇਸ ਸਮੇਂ ਜਿੱਤ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਜਿਸ ਗੱਲਬਾਤ ਨੂੰ ਉਹ ਸਟਿੰਗ ਦਾ ਨਾਂ ਦੇ ਰਹੇ ਹਨ ਉਸ ਵਿਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰੂਟੀਨ ਦੀ ਗੱਲਬਾਤ ਹੈ ਜਿਸ ਨੂੰ ਚੈਨਲ ਆਪਣੀ ਪਾਪੂੁਲੈਰਿਟੀ ਬਣਾਉਣ ਲਈ ਵਧਾ ਚੜ੍ਹਾਅ ਕੇ ਪੇਸ਼ ਕਰ ਰਿਹਾ ਹੈ। ਇਸ ਚੈਨਲ ਨੂੰ ਭਾਜਪਾ ਫੰਡ ਦੇ ਕੇ ਆਪਣੇ ਤਰੀਕੇ ਨਾਲ ਚਲਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਜਲੰਧਰ ਦੀ ਜਨਤਾ ਨੂੰ ਉਨ੍ਹਾਂ ਬਾਰੇ ਵਿਚ ਸਭ ਕੁੱਝ ਪਤਾ ਹੈ।