ਸਤਿੰਦਰ ਸ਼ਰਮਾ, ਫਿਲੌਰ : ਬੁੱਧਵਾਰ ਇਥੇ ਕਮਿਊਨਿਟੀ ਹਾਲ ਵਿਖੇ ਜਲੰਧਰ ਤੋਂ ਦੂਜੀ ਵਾਰ ਚੁਣੇ ਗਏ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਆਪਣਾ ਫਰਜ਼ ਇਮਾਨਦਾਰੀ ਨਾਲ ਅਦਾ ਕਰਨਗੇ ਤੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਚੌਧਰੀ ਨੇ ਕਿਹਾ ਕਿ ਉਹ ਪੰਜਾਬ ਦੇ ਭੱਖਦੇ ਮੁੱਦੇ ਪਾਰਲੀਮੈਂਟ 'ਚ ਜ਼ੋਰ ਨਾਲ ਰੱਖਣਗੇ ਤੇ ਕੇਂਦਰ ਤੋਂ ਲਿਆ ਕੇ ਵੱਧ ਤੋਂ ਵੱਧ ਗ੍ਾਂਟਾਂ ਆਪਣੇ ਹਲਕੇ 'ਚ ਲਾਉਣਗੇ। ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ। ਉਹ ਅੱਜ ਇਥੇ ਆਪਣੀ ਪਤਨੀ ਚੌਧਰੀ ਕਰਮਜੀਤ ਕੌਰ ਤੇ ਸਪੁੱਤਰ ਚੌਧਰੀ ਵਿਕਰਮਜੀਤ ਸਿੰਘ ਨੂੰ ਨਾਲ ਲੈ ਕੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਆਏ ਸਨ। ਚੌਧਰੀ ਨੇ ਕਿਹਾ ਕਿ ਉਹ ਫਿਲੌਰ ਦੇ ਇਲਾਕੇ ਨਾਲ ਪਿਛਲੇ ਕਰੀਬ 35-40 ਸਾਲ ਤੋਂ ਜੁੜੇ ਹੋਏ ਹਨ ਤੇ ਵਿਧਾਨ ਸਭਾ ਹਲਕਾ ਫਿਲੌਰ ਉਨ੍ਹਾਂ ਨੂੰ ਆਪਣੇ ਘਰ ਦੀ ਤਰ੍ਹਾਂ ਜਾਪਦਾ ਹੈ। ਇਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਪਰਿਵਾਰ ਵਾਂਗ ਪਿਆਰ ਹੈ। ਉਹ ਇਥੋਂ ਦੇ ਹਰੇਕ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰਨ ਲਈ ਜ਼ਰੂਰ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕਰਾਜ ਹੈ, ਇਥੇ ਹਰ ਵਿਅਕਤੀ ਆਪਣੀ ਇੱਛਾ ਅਨੁਸਾਰ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ ਪਰ ਇਸ ਸਭ ਦੇ ਬਾਵਜੂਦ ਪਾਰਲੀਮੈਂਟ ਹਲਕਾ ਜਲੰਧਰ ਦੇ ਲੋਕਾਂ ਨੇ ਦੂਜੀ ਵਾਰ ਉਨ੍ਹਾਂ ਨੂੰ ਜਿੱਤਾ ਕੇ ਪਾਰਲੀਮੈਂਟ 'ਚ ਭੇਜਿਆ ਹੈ, ਇਸ ਲਈ ਉਹ ਹਲਕੇ ਦੇ ਲੋਕਾਂ ਦੇ ਦਿਲੋਂ ਮਸ਼ਕੂਰ ਹਨ। ਉਨ੍ਹਾਂ ਉਚੇਚੇ ਤੌਰ 'ਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਇਕ ਕਰ ਕੇ ਉਨ੍ਹਾਂ ਨੂੰ ਜਿੱਤ ਦੁਆਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਰਾਕੇਸ਼ ਸ਼ਰਮਾ, ਦਵਿੰਦਰ ਸਿੰਘ ਲਸਾੜਾ ਬਲਾਕ ਪ੍ਰਧਾਨ, ਬਾਲਕ ਰਾਮ ਸ਼ਹਿਰੀ ਪ੍ਰਧਾਨ ਫਿਲੌਰ, ਗੁਰਪ੍ਰਰੀਤ ਕੌਰ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਸੁਰਜੀਤ ਸਿੰਘ ਪਹਿਲਵਾਨ, ਸੁਖਦੇਵ ਸਿੰਘ ਅੌਲਖ, ਨਰਿੰਦਰ ਗੋਇਲ ਪ੍ਰਧਾਨ ਨਗਰ ਕੌਂਸਲ, ਸੁਰਜੀਤ ਸਿੰਘ ਦੁਲ੍ਹੇ, ਪਰਮਜੀਤ ਭਾਰਤੀ, ਰਾਜ ਕੁਮਾਰ ਸੰਧੂ, ਰਾਜੂ ਕੁਮਾਰ ਹੰਸ, ਮਹਿੰਦਰ ਪਾਲ ਚੁੰਬਰ, ਯਸ਼ਪਾਲ ਗਿੰਡਾ, ਡਾ.ਵੈਭਵ ਸ਼ਰਮਾ (ਸਾਰੇ ਕੌਂਸਲਰ), ਰਾਮ ਲੁਭਾਇਆ ਪੁੰਜ, ਜਸਵਿੰਦਰ ਸਿੰਘ ਚਿੰਤਾ, ਹੈਪੀ ਜੌਹਲ, ਸੰਜੇ ਅਟਵਾਲ, ਹਰਬੰਸ ਲਾਲ ਮਹਿਮੀ, ਵਿਜੈ ਕੁਮਾਰ ਬਿੱਲਾ, ਪ੍ਰਮੋਦ ਵਸੰਧਰਾਏ, ਪਿ੍ਰਥੀਪਾਲ ਸਿੰਘ ਖਹਿਰਾ ਤੇ ਹੋਰ ਹਾਜ਼ਰ ਸਨ।