ਪੱਤਰ ਪ੍ਰਰੇਰਕ, ਜਲੰਧਰ : ਸਾਹਿਤਕਾਰ ਨਰਿੰਦਰ ਨੇਬ ਦਾ ਨਾਵਲ 'ਚੰਦਨ ਰੁੱਖ ਤੇ ਨਾਗ' ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ। ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਪੰਜਾਬ ਪ੍ਰਰੈੱਸ ਕਲੱਬ ਵਿਖੇ ਕਰਵਾਇਆ ਜਾ ਰਿਹਾ ਰਿਲੀਜ਼ ਸਮਾਗਮ ਸ਼ਾਮ ਚਾਰ ਵਜੇ ਸ਼ੁਰੂ ਹੋਵੇਗਾ। ਸੁਰਿੰਦਰ ਸਿੰਘ ਸੁੰਨੜ ਤੇ ਡਾ. ਲਖਵਿੰਦਰ ਜੌਹਲ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਾਵਲ ਰਿਲੀਜ਼ ਕਰਨਗੇ। ਨਾਵਲ ਰਿਲੀਜ਼ ਕਰਨ ਤੋਂ ਬਾਅਦ ਡੀਏਵੀ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਸ਼ੋਕ ਕੁਮਾਰ ਖੁਰਾਣਾ ਨਾਵਲ 'ਤੇ ਖੋਜ ਪੱਤਰ ਪੜ੍ਹਨਗੇ। ਉਪਰੰਤ ਪ੍ਰਰੋ. ਸ਼ਰਦ ਮਨੋਚਾ ਵਿਚਾਰ ਚਰਚਾ ਦੀ ਸ਼ੁਰੂਆਤ ਕਰਨਗੇ। ਇਸ ਵਿਚਾਰ ਚਰਚਾ 'ਚ ਸਮਾਗਮ ਦੌਰਾਨ ਮੌਜੂਦ ਸਾਰੇ ਪਤਵੰਤੇ ਆਪੋ-ਆਪਣੇ ਵਿਚਾਰ ਰੱਖਣਗੇ। ਸਭਾ ਦੇ ਸਰਪ੍ਰਸਤ ਵਰਿਆਮ ਸਿੰਘ ਸੰਧੂ, ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਤੇ ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਤੋਂ ਇਲਾਵਾ ਕਈ ਸਾਹਿਤਕਾਰ ਤੇ ਵਿਦਵਾਨ ਸਮਾਗਮ 'ਚ ਸ਼ਿਰਕਤ ਕਰਨਗੇ।