ਰਾਕੇਸ਼ ਗਾਂਧੀ, ਜਲੰਧਰ : ਥਾਣਾ-7 ਦੀ ਹੱਦ 'ਚ ਪੈਂਦੇ ਬਸੰਤ ਵਿਹਾਰ 'ਚ ਕੋਠੀ ਦੇ ਬਾਹਰ ਐਕਟਿਵਾ 'ਤੇ ਆਪਣੇ ਬੱਚੇ ਨਾਲ ਆਈ ਐੱਨਆਰਆਈ ਦੀ ਪਤਨੀ ਦਾ ਐਕਟਿਵਾ ਸਵਾਰ ਦੋ ਲੁਟੇਰੇ ਕਿਸੇ ਕੋਠੀ ਦਾ ਪਤਾ ਪੁੱਛਣ ਦੇ ਬਹਾਨੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਉਕਤ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ।

ਜਾਣਕਾਰੀ ਅਨੁਸਾਰ ਜਸਪ੍ਰਰੀਤ ਕੌਰ ਪਤਨੀ ਗੁਰਪ੍ਰਰੀਤ ਸਿੰਘ ਵਾਸੀ ਬਸੰਤ ਵਿਹਾਰ ਆਪਣੀ ਐਕਟਿਵਾ 'ਤੇ ਆਪਣੇ ਬੱਚੇ ਨਾਲ ਕਿਧਰੇ ਕੰਮ ਗਈ ਸੀ, ਜਦੋਂ ਉਹ ਆਪਣੇ ਘਰ ਵਾਪਸ ਆਈ ਅਤੇ ਹਾਲੇ ਉਹ ਐਕਟਿਵਾ 'ਤੇ ਹੀ ਸੀ ਕਿ ਇਕ ਕਾਲੇ ਰੰਗ ਦੀ ਐਕਟਿਵਾ 'ਤੇ ਦੋ ਨੌਜਵਾਨ, ਜਿਨ੍ਹਾਂ ਹੈਲਮਟ ਪਾਏ ਹੋਏ ਸਨ ਆਏ ਤੇ ਉਸ ਕੋਲੋਂ ਕਿਸੇ ਕੋਠੀ ਦਾ ਪਤਾ ਪੁੱਛਣ ਲੱਗੇ। ਜਸਪ੍ਰਰੀਤ ਕੌਰ ਨੇ ਜਦੋਂ ਉਨ੍ਹਾਂ ਨੂੰ ਕੋਠੀ ਦਾ ਪਤਾ ਦੱਸਿਆ ਤਾਂ ਐਕਟਿਵਾ ਚਾਲਕ ਨੇ ਐਕਟਿਵਾ ਮੋੜ ਲਈ। ਐਕਟਿਵਾ ਮੋੜਦਿਆਂ ਹੀ ਪਿੱਛੇ ਬੈਠਾ ਨੌਜਵਾਨ ਹੇਠਾਂ ਉੱਤਰ ਆਇਆ ਤੇ ਪਿਿਛਓਂ ਆ ਕੇ ਜਸਪ੍ਰਰੀਤ ਕੌਰ ਦੇ ਗਲੇ 'ਚ ਪਾਈ ਹੋਈ ਸੋਨੇ ਦੀ ਚੇਨ ਝਪਟਣ ਲੱਗਾ। ਜਸਪ੍ਰਰੀਤ ਕੌਰ ਨੇ ਉਸ ਦਾ ਵਿਰੋਧ ਕੀਤਾ ਗਿਆ ਪਰ ਉਹ ਆਪਣੀ ਚੇਨ ਨਹੀਂ ਬਚਾ ਸਕੀ। ਲੁਟੇਰੇ ਉਸ ਦੀ ਚੇਨ ਝਪਟ ਕੇ ਪਹਿਲਾਂ ਤੋਂ ਸਟਾਰਟ ਖੜ੍ਹੀ ਐਕਟਿਵਾ ਪਿੱਛੇ ਬੈਠ ਕੇ ਫਰਾਰ ਹੋ ਗਏ। ਜਸਪ੍ਰਰੀਤ ਕੌਰ ਦਾ ਰੌਲਾ ਸੁਣਦੇ ਹੀ ਕੋਠੀ 'ਚੋਂ ਉਸ ਦੇ ਰਿਸ਼ਤੇਦਾਰ ਬਾਹਰ ਭੱਜੇ ਆਏ ਤੇ ਐਕਟਿਵਾ ਚਾਲਕਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਕਾਫੀ ਦੂਰ ਜਾ ਚੁੱਕੇ ਸਨ। ਘਟਨਾ ਦੀ ਸੂਚਨਾ ਥਾਣਾ-7 ਦੀ ਪੁਲਿਸ ਨੂੰ ਦਿੱਤੀ ਗਈ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।