ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਭਾਰਤ ਸਰਕਾਰ ਦੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ' 6 ਨਵੰਬਰ ਨੂੰ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਪੁੱਜਣਗੇ। ਉਹ ਉਨ੍ਹਾਂ 240 ਤੋਂ ਜ਼ਿਆਦਾ ਹੋਣਹਾਰ ਵਿਦਿਆਰਥੀਆਂ ਨੂੰ ਸਟੱਡੀ ਗ੍ਾਂਟ ਸਕਾਲਰਸ਼ਿਪ ਰਾਸ਼ੀ ਵੰਡਣਗੇ ਜੋ ਦੇਸ਼ ਦੇ ਮੁੱਖ ਸੰਸਥਾਨਾਂ 'ਚ ਸਿੱਖਿਆ ਪ੍ਰਰਾਪਤ ਕਰ ਰਹੇ ਹਨ। ਇਸ ਮੌਕੇ ਉਹ ਯੂਨੀਵਰਸਿਟੀ ਦੇ ਸਾਲਾਨਾ ਫੈਸਟੀਵਲ 'ਵਨ ਵਰਲਡ' ਦਾ ਵੀ ਸ਼ੁਰੂਆਤੀ ਕਰਨਗੇ ਜਿਸ ਦਾ ਸੰਚਾਲਨ ਐੱਲਪੀਯੂ 'ਚ 50 ਤੋਂ ਜ਼ਿਆਦਾ ਦੇਸ਼ਾਂ ਤੋਂ ਆਏ 4000 ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਕਰ ਰਹੇ ਹਨ।