ਮਨਜੀਤ ਮੱਕੜ, ਗੁੁਰਾਇਆ : ਵਿਦਿਆਰਥੀਆਂ ਨੂੰ ਤਿਉਹਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸ਼੍ਰੀ ਹਨੂਮਤ ਇੰਸਟੀਚਿਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ 'ਚ ਬੱਚਿਆਂ ਲਈ ਕਰਵਾ ਚੌਥ ਦਾ ਤਿਉਹਾਰ ਰਸਮਾਂ ਨਾਲ ਮਨਾਇਆ ਗਿਆ।

ਇਸ ਮੌਕੇ ਮਹਿੰਦੀ, ਨੇਲ ਆਰਟ, ਥਾਲੀ, ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੇ ਸਾਰੇ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਮਹਿੰਦੀ ਅਤੇ ਨੇਲ ਆਰਟ ਦੇ ਬਹੁਤ ਹੀ ਆਕਰਸ਼ਕ ਡਿਜ਼ਾਈਨ ਪੇਸ਼ ਕੀਤੇ।

ਪੇਂਟਿੰਗ ਮੁਕਾਬਲੇ 'ਚ ਵਿਦਿਆਰਥੀਆਂ ਨੇ ਕਰਵਾ ਚੌਥ 'ਤੇ ਆਧਾਰਿਤ ਪੇਂਟਿੰਗਾਂ ਵਿਚ ਖ਼ੂਬਸੂਰਤ ਰੰਗ ਭਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਬੱਚਿਆਂ ਨੇ ਚੂੜੀਆਂ, ਗਜਰੇ, ਬਿੰਦੀ ਆਦਿ ਕਾਸਮੈਟਿਕਸ ਦੇ ਸਟਾਲ ਲਗਾਏ।

ਇਸ ਦਿਨ ਕਾਲਜ ਵਿਚ ਚਹਿਲ ਪਹਿਲ ਦੇਖਣ ਨੂੰ ਮਿਲੀ। ਮਹਿੰਦੀ ਮੁਕਾਬਲੇ ਵਿਚ ਬੀ. ਕਾਮ ਦੀ ਕੋਮਲ ਪਹਿਲੇ, ਫੈਸ਼ਨ ਡਿਜ਼ਾਈਨ ਦੀ ਰਮਨ ਅਤੇ ਜੈਸਮੀਨ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਇਸ ਤੋਂ ਇਲਾਵਾ ਇਸ ਮੁਕਾਬਲੇ ਵਿਚ ਅੰਕਿਤਾ, ਦਰਸ਼ਨ ਕੌਰ, ਪ੍ਰਰੀਤੀ, ਸੁਨੈਨਾ, ਜੋਤਿਕਾ, ਰਾਣੀ ਅਤੇ ਨਵਜੋਤ ਕੌਰ ਆਦਿ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਕਾਲਜ ਡਾਇਰੈਕਟਰ ਡਾ. ਸ਼ੈਲੀ ਰੇਖੀ ਸ਼ਰਮਾ ਨੇ ਕਿਹਾ ਕਿ ਕਾਲਜ ਵਿਚ ਅਜਿਹੇ ਪੋ੍ਗਰਾਮਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵੱਧਦਾ ਹੈ ਅਤੇ ਉਨ੍ਹਾਂ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਵਧਾਈ ਦਿੱਤੀ।