ਜੇਐੱਨਐੱਨ, ਜਲੰਧਰ : ਜਲੰਧਰ 'ਚ ਸੀਬੀਐੱਸਈ ਦੇ ਸਕੂਲ 10 ਮਹੀਨੇ ਬਾਅਦ ਖੁੱਲ੍ਹਣ ਲੱਗੇ ਹਨ, ਵਿਦਿਆਰਥੀਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਸਕੂਲ ਦੇ ਪ੍ਰਵੇਸ਼ ਦਵਾਰ 'ਤੇ ਵਿਦਿਆਰਥੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਗਈ। ਜਿਸ 'ਚ ਵਿਦਿਆਰਥੀਆਂ ਦੇ ਸਰੀਰ ਦਾ ਤਾਪਮਾਨ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਿੱਧੇ ਕਲਾਸਾਂ 'ਚ ਭੇਜਿਆ ਗਿਆ।

ਸਕੂਲ ਗੇਟ ਨਾਲ-ਨਾਲ ਕਲਾਸਾਂ ਤੋਂ ਬਾਹਰ ਸੈਨੀਟਾਈਜ਼ਰ ਸਟੈਂਡ ਲਾਏ ਗਏ ਸਨ, ਜਿਸ 'ਚ ਵਿਦਿਆਰਥੀ ਪੈਰ ਤੋਂ ਸੈਨੇਟਾਈਜ਼ਰ ਸਟੈਂਡ ਦਾ ਇਸਤੇਮਾਲ ਕਰ ਕੇ ਹੱਥਾਂ ਦੇ ਸੈਨੇਟਾਈਜ਼ ਕਰਦਿਆਂ ਸਕੂਲ 'ਚ ਪ੍ਰਵੇਸ਼ ਕਰ ਰਹੇ ਸਨ। ਵਿਦਿਆਰਥੀਆਂ ਦੀ ਆਪਸ 'ਚ ਸਰੀਰਕ ਦੂਰੀ ਵੀ ਬਣੀ ਰਹੇ ਇਸਲਈ ਸਾਰਿਆਂ ਨੂੰ ਲੜੀਵਾਰ ਭੇਜਿਆ ਜਾ ਰਿਹਾ ਸੀ ਤਾਂ ਜੋ ਉਹ ਕਿਸੇ ਦੇ ਸੰਪਰਕ 'ਚ ਨਾ ਆਉਣ। ਇਹੀ ਨਹੀਂ ਪ੍ਰਵੇਸ਼ ਦੌਰਾਨ ਪਹਿਲਾਂ ਅਧਿਆਪਕਾਂ ਦੀ ਵੀ ਮੈਡੀਕਲ ਸਕ੍ਰੀਨਿੰਗ ਹੋਈ।

ਕਲਾਸਾਂ 'ਚ ਸੀਟਿੰਗ ਅਰੈਂਜਮੈਂਟ ਕੀਤਾ ਹੋਇਆ ਸੀ, ਜਿਸ ਨਾਲ ਵਿਦਿਆਰਥੀ ਦੂਰੀ ਦੇ ਹਿਸਾਬ ਨਾਲ ਬੈਠ ਸਕਣਗੇ। ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਪ੍ਰਵੇਸ਼ ਦੌਰਾਨ ਹੀ ਕਿਸੇ ਵੀ ਚੀਜ਼ਾਂ ਨੂੰ ਛੇੜਨ ਤੋਂ ਪਰਹੇਜ਼ ਰੱਖਣ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਸੰਕ੍ਰਮਣ ਤੋਂ ਬਚੇ ਰਹੇ।

Posted By: Amita Verma