ਜੇਐੱਨਐੱਨ, ਜਲੰਧਰ : ਸੀਬੀਐੱਸਈ ਨੇ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਵਿਦਿਆਰਥੀਆਂ ਦੇ ਡਿਜੀਟਲ ਘੜੀ ਪਹਿਨ ਕੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ ਤੇ ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ। ਅਜਿਹੇ ਵਿਚ ਸਾਰਿਆਂ ਨੂੰ ਪ੍ਰੀਖਿਆਵਾਂ ਦੀਆਂ ਤਿਆਰੀਆਂ ਸਬੰਧੀ ਕੇਂਦਰਾਂ 'ਚ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਡਿਜੀਟਲ ਤੇ ਸਮਾਰਟ ਵਾਚ ਲਗਾ ਕੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਡਿਜੀਟਲ ਘੜੀ ਪ੍ਰੀਖਿਆ 'ਚ ਲਿਆਇਆ ਤਾਂ ਬੋਰਡ ਉਸ ਦੇ ਖ਼ਿਲਾਫ਼ ਪ੍ਰੀਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਾਰਵਾਈ ਕਰੇਗਾ।

ਬੋਰਡ ਨੇ ਉਨ੍ਹਾਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਜਿਨ੍ਹਾਂ ਵਿਚ ਬੋਰਡ ਪ੍ਰੀਖਿਆ ਦੇ ਕੇਂਦਰ ਬਣਦੇ ਹਨ। ਹੁਕਮਾਂ 'ਚ ਸਾਫ਼ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਾਂ ਤਹਿਤ ਕੰਧ 'ਤੇ ਅਲਾਰਮ ਘੜੀ ਜ਼ਰੂਰ ਲਗਾਓ ਤਾਂ ਜੋ ਪ੍ਰੀਖਿਆ ਦੌਰਾਨ ਹਰ ਇਕ ਘੰਟੇ ਬਾਅਦ ਸਮੇਂ ਦੀ ਜਾਣਕਾਰੀ ਅਲਾਰਮ ਜ਼ਰੀਏ ਵਿਦਿਆਰਥੀਆਂ ਨੂੰ ਮਿਲ ਸਕੇ। ਬੋਰਡ ਰੈਗੂਲਰ ਵਿਦਿਆਰਥੀਆਂ ਲਈ 20 ਜਨਵਰੀ ਦੇ ਆਸ-ਪਾਸ ਐਡਮਿਟ ਕਾਰਡ ਜਾਰੀ ਕਰ ਦੇਵੇਗਾ ਜਦਕਿ ਪ੍ਰਾਈਵੇਟ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਨਵਰੀ ਦੇ ਅਖੀਰਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ।

ਤਿੰਨ ਪੜਾਵਾਂ 'ਚ ਹੋਵੇਗੀ ਪੇਪਰਾਂ ਦੀ ਚੈਕਿੰਗ

ਸੀਬੀਐੱਸਈ ਵੱਲੋਂ ਅੰਕਾਂ ਦੀ ਗੜਬੜ ਰੋਕਣ ਲਈ ਤਿੰਨ ਪੜਾਵਾਂ 'ਚ ਪੇਪਰ ਚੈੱਕ ਕੀਤੇ ਜਾਣਗੇ। ਜਿਸ ਵਿਚ ਪਹਿਲੇ ਨਿਗਰਾਨ ਪੇਪਰਾਂ ਦੀ ਜਾਂਚ ਕਰ ਕੇ ਅੰਕਾਂ ਨੂੰ ਜੋੜਣਗੇ। ਇਸ ਤੋਂ ਬਾਅਦ ਮਾਹਿਰਾਂ ਤੋਂ ਮੁਲਾਂਕਣ ਕਰਵਾਇਆ ਜਾਵੇਗਾ। ਅਖੀਰ 'ਚ ਕੰਪਿਊਟਰ 'ਤੇ ਅੰਕ ਅਪਲੋਡ ਕਰਨ ਤੋਂ ਪਹਿਲਾਂ ਮੁੜ ਪੇਪਰਾਂ ਦੀ ਚੈਕਿੰਗ ਹੋਵੇਗੀ। ਇਨ੍ਹਾਂ ਟੀਮਾਂ 'ਚ ਵਿਸ਼ਾ ਮਾਹਿਰ ਤਿੰਨ ਤੋਂ ਚਾਰ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਨਤੀਜਿਆਂ ਦੀ ਗਰਿਮਾ ਨੂੰ ਪੱਕਾ ਕੀਤਾ ਜਾ ਸਕੇ ਤੇ ਅੰਕਾਂ ਦੀ ਗੜਬੜ ਨਾ ਨਿਕਲੇ।

Posted By: Seema Anand