ਜੇਐੱਨਐੱਨ, ਜਲੰਧਰ : ਸੀਬੀਐੱਸਈ ਦੀ 12ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੀ ਹੈ ਤੇ 10ਵੀਂ ਦੀ 17 ਫਰਵਰੀ ਤੋਂ ਸ਼ੁਰੂ ਹੋਵੇਗੀ। ਪ੍ਰਰੀਖਿਆਵਾਂ 10.30 ਤੋਂ 1.30 ਵਜੇ ਤਕ ਹੋਣਗੀਆਂ, ਹਾਲਾਂਕਿ ਵਿਦਿਆਰਥੀਆਂ 10 ਵਜੇ ਤੋਂ ਪਹਿਲਾਂ ਪ੍ਰੀਖਿਆ ਕੇਂਦਰ 'ਚ ਪੁੱਜਣਾ ਪਵੇਗਾ ਤੇ 10.15 ਵਜੇ ਉੱਤਰ ਕਾਪੀਆਂ ਵੰਡੀਆਂ ਜਾਣਗੀਆਂ। ਸੀਬੀਐੱਸਈ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਤਣਾਅ ਮੁਕਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲੇ ਸਮਾਂ ਸਿਰ ਪ੍ਰੀਖਿਆ ਕੇਂਦਰ ਪੁੱਜ ਕੇ ਉੱਤਰ ਕਾਪੀਆਂ ਹਾਸਲ ਕਰਨ ਤੇ ਪ੍ਰਸ਼ਨ ਪੱਤਰ ਮਿਲਣ 'ਤੇ ਉਸ ਨੂੰ ਚੰਗੀ ਤਰ੍ਹਾਂ ਪਹਿਲਾਂ ਪੜ੍ਹਨ, ਛੇਤੀ ਨਾਲ ਪੇਪਰ ਕਰਨ ਦੇ ਚੱਕਰ 'ਚ ਲਿਖਾਈ ਖ਼ਰਾਬ ਨਾ ਕਰਨ।

ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਤਣਾਅ ਤੇ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਦੂਰ ਕਰਨ ਲਈ ਆਪਣੇ ਵਿਸ਼ੇ ਦੇ ਟੀਚਰ ਨਾਲ ਗੱਲ ਕਰੇ ਤਾਂ ਕਿ ਹਰ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਉੱਤਰ ਕਾਪੀ 'ਚ ਲਿਖਣ ਤੋਂ ਬਾਅਦ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜੋ ਵੀ ਲਿਖਿਆ ਹੈ ਕਿ ਉਹ ਸਹੀ ਹੈ ਤੇ ਐਗਜਾਮੀਨਰ ਦੀ ਸਮਝ 'ਚ ਜਾਵੇ।

ਜ਼ਿਆਦਾ ਅੰਕਾਂ ਵਾਲੇ ਸਵਾਲ ਪਹਿਲਾਂ ਹੱਲ ਕਰੋ : ਪ੍ਰੀਖਿਆਵਾਂ 'ਚ ਵਿਦਿਆਰਥੀ ਅਕਸਰ ਪ੍ਰਸ਼ਨ ਪੱਤਰ ਦੇਖ ਕੇ ਘਬਰਾ ਜਾਂਦੇ ਹਨ। ਉਸ ਦਾ ਕਾਰਨ ਹੈ ਕਿ ਕਈ ਵਾਰ ਹੁੰਦਾ ਹੈ ਕਿ ਸ਼ੁਰੂਆਤ ਦੇ ਪ੍ਰਸ਼ਨ ਸਮਝ 'ਚ ਨਹੀਂ ਆਉਂਦੇ ਹਨ ਜਾਂ ਫਿਰ ਉਨ੍ਹਾਂ ਪ੍ਰਸ਼ਨਾਂ ਦਾ ਜਵਾਬ ਨਹੀਂ ਆਉਂਦਾ ਹੈ। ਅਜਿਹੇ 'ਚ ਵਿਦਿਆਰਥੀ ਪਹਿਲਾਂ ਜ਼ਿਆਦਾ ਅੰਕਾਂ ਵਾਲੇ ਸਵਾਲ ਤੇ ਪ੍ਰਸ਼ਨ ਹੱਲ ਕਰਨ। ਖਾਸ ਕਰ ਕੇ ਧਿਆਨ ਰੱਖਣ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ 33 ਅੰਕ ਵਾਲੇ ਪ੍ਰਸ਼ਨ ਹੋਣ। ਉਸ ਤੋਂ ਬਾਅਦ ਬਾਕੀ ਸਵਾਲ ਤੇ ਪ੍ਰਸ਼ਨ ਦਾ ਬਿਨਾਂ ਕਿਸੇ ਤਰ੍ਹਾਂ ਦੀ ਟੈਸ਼ਨ ਲਏ ਉੱਤਰ ਦਿੰਦੇ ਜਾਣ।

ਸੀਬੀਐੱਸਈ ਬੋਰਡ ਚੇਅਰਪਰਸਨ ਅਨੀਤਾ ਕਰਵਲ ਨੇ ਵੀ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਦਬਾਅ ਦੇ ਪ੍ਰੀਖਿਆਵਾਂ ਦੇਣ। ਕਿਸੇ ਤਰ੍ਹਾਂ ਦੇ ਤਣਾਅ ਤੇ ਆਪਣੇ ਵਿਸ਼ੇ ਨਾਲ ਜੁੜੀ ਪਰੇਸ਼ਾਨੀ ਹੋਵੇ ਤਾਂ ਉਹ ਤੁਰੰਤ ਵਿਸ਼ਾ ਮਾਹਰ ਨਾਲ ਗੱਲ ਕਰਨ।