ਮਨਜੀਤ ਮੱਕੜ, ਗੁਰਾਇਆ : ਤਿੰਨ ਨੌਸਰਬਾਜ਼ ਅੌਰਤਾਂ ਵੱਲੋਂ ਇਕ ਐੱਨਆਰਆਈ ਅੌਰਤ ਦੇ ਪਰਸ 'ਚੋਂ ਪੈਸੇ ਚੋਰੀ ਕਰ ਲਏ। ਕੇਵਲ ਸਿੰਘ ਅਤੇ ਜਸਵਿੰਦਰ ਕੌਰ ਵਾਸੀ ਪਿੰਡ ਜੌਹਲ ਕੈਨੇਡਾ ਤੋਂ ਭਾਰਤ ਆਏ ਹੋਏ ਸਨ, ਜਦੋਂ ਉਹ ਵਾਪਸ ਕੈਨੇਡਾ ਜਾਣ ਲਈ ਗੁਰਾਇਆ ਤੋਂ ਇੰਡੋ ਕੈਨੇਡੀਅਨ ਬੱਸ ਫੜਨ ਲਈ ਗੁਰਾਇਆ ਆਏ ਤਾਂ ਇੰਡੋ ਕੈਨੇਡੀਅਨ ਬੁਕਿੰਗ ਦਫ਼ਤਰ ਵਿਖੇ ਤਿੰਨ ਨੌਰਸਬਾਜ ਅੌਰਤਾਂ ਨੇ ਜਸਵਿੰਦਰ ਕੌਰ ਦੇ ਪਰਸ 'ਚੋਂ ਚਲਾਕੀ ਨਾਲ 7500 ਡਾਲਰ, ਦੋ ਪਾਸਪੋਰਟ, ਟਿਕਟਾਂ ਤੇ ਏਟੀਐੱਮ ਕਾਰਡ ਕੱਢ ਲਏ। ਨੌਸਰਬਾਜ਼ ਅੌਰਤਾਂ ਨਕਦੀ ਲੈ ਕੇ ਫ਼ਰਾਰ ਹੋ ਗਈਆਂ ਜਦਕਿ ਪਾਸਪੋਰਟ ਅਤੇ ਟਿਕਟਾਂ ਦਫ਼ਤਰ ਵਿਚ ਹੀ ਸੁੱਟ ਗਈਆਂ। ਜਸਵਿੰਦਰ ਕੌਰ ਨੂੰ ਚੋਰੀ ਸਬੰਧੀ ਬਿਲਕੁਲ ਪਤਾ ਨਹੀਂ ਲੱਗਾ। ਇੰਡੋ ਕੈਨੇਡੀਅਨ ਦਫ਼ਤਰ ਦੇ ਮਾਲਕ ਪਲਵਿੰਦਰ ਵਿਰਦੀ ਨੇ ਜਦੋਂ ਦਫ਼ਤਰ 'ਚ ਪਾਸਪੋਰਟ ਟਿਕਟਾਂ ਦੇਖੀਆਂ ਤਾਂ ਉਨ੍ਹਾਂ ਉਕਤ ਜੋੜੇ ਨੂੰ ਸੂਚਿਤ ਕੀਤਾ। ਜੋ ਉਦੋਂ ਤਕ ਰਾਜਪੁਰਾ ਪੁੱਜ ਚੁੱਕੇ ਸਨ। ਬਾਅਦ 'ਚ ਉਨ੍ਹਾਂ ਦੇ ਪਾਸਪੋਰਟ ਟਿਕਟਾਂ ਵੱਖਰੀ ਟੈਕਸੀ ਰਾਹੀ ਰਾਜਪੁਰਾ ਉਨ੍ਹਾਂ ਤਕ ਪਹੁੰਚਾਏ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।