ਪੱਤਰ ਪ੍ਰਰੇਰਕ, ਨਕੋਦਰ : ਸੋਸ਼ਲ ਮੀਡੀਆ ਫੇਸਬੁੱਕ 'ਤੇ ਇਕ ਮਹਿਲਾ ਦੀ ਕਿਸੇ ਵਿਅਕਤੀ ਦੀ ਫੇਸਬੁੱਕ ਆਈਡੀ 'ਤੇ ਫੋਟੋ ਅਪਲੋਡ ਕਰ ਕੇ ਇਤਰਾਜ਼ਯੋਗ ਸ਼ਬਦਾਵਲੀ ਲਿਖਣ ਦੇ ਦੋਸ਼ ਹੇਠ ਪੀੜਤਾ ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮਹਿਲਾ ਵੱਲੋਂ ਐੱਸਐੱਸਪੀ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਇਕ ਵਿਅਕਤੀ ਨੇ ਆਪਣੀ ਫੇਸਬੁੱਕ ਆਈਡੀ 'ਤੇ ਉਸ ਦੀ ਫੋਟੋ ਅਪਲੋਡ ਕਰ ਕੇ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਵਾਇਰਲ ਕਰ ਦਿੱਤੀ। ਜਿਸ ਕਾਰਨ ਉਸ ਦਾ ਜਿਊਣਾ ਮੁਹਾਲ ਹੋ ਗਿਆ ਹੈ ਤੇ ਉਸ ਦੀ ਇੱਜ਼ਤ ਭੰਗ ਹੋਈ ਹੈ। ਇਸ ਸਬੰਧੀ ਜਦੋਂ ਉਸ ਵਿਅਕਤੀ ਤੋਂ ਪੁੱਿਛਆ ਗਿਆ ਤਾਂ ਉਸ ਨੇ ਇਸ ਬਾਬਤ ਇਨਕਾਰ ਕੀਤਾ। ਸ਼ਿਕਾਇਤਕਰਤਾ ਮਹਿਲਾ ਵੱਲੋਂ ਪੁਲਿਸ ਵਿਭਾਗ ਨੂੰ ਦਿੱਤੀ ਸ਼ਿਕਾਇਤ 'ਤੇ ਜਾਂਚ ਉਪਰੰਤ ਸਾਹਮਣੇ ਆਇਆ ਕਿ ਨਕੋਦਰ ਵਾਸੀ ਇਕ ਹੋਰ ਮਹਿਲਾ ਦਾ ਫੋਨ ਉਸ ਫੇਸਬੁੱਕ ਆਈਡੀ ਨਾਲ ਅਟੈਚ ਹੈ। ਪੁਲਿਸ ਨੇ ਡੂੰਘੀ ਜਾਂਚ ਉਪਰੰਤ ਜਿਸ ਮਹਿਲਾ ਦੇ ਫੋਨ 'ਤੇ ਫੇਸਬੁੱਕ ਆਈਡੀ ਅਟੈਚ ਹੋਈ ਪਾਈ ਗਈ ਉਸ ਮਹਿਲਾ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਜਿਸ ਮਹਿਲਾ ਦਾ ਫੋਨ ਫੇਸਬੁੱਕ ਆਈਡੀ ਨਾਲ ਿਲੰਕ ਹੈ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।