ਜੇਐੱਨਐੱਨ, ਜਲੰਧਰ : ਥਾਣਾ ਡਵੀਜ਼ਨ ਨੰ. 2 ਤਹਿਤ ਆਉਂਦੇ ਗੁਲਾਬ ਦੇਵੀ ਰੋਡ 'ਤੇ ਸਥਿਤ ਇਕ ਪਿੰਗਲਾਘਰ ਤੋਂ ਗ਼ਾਇਬ ਹੋਏ ਇਕ ਨੌਜਵਾਨ ਦੇ ਮਾਮਲੇ 'ਚ ਸ਼ਨਿਚਰਵਾਰ ਦੇਰ ਸ਼ਾਮ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਗੁਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ ਤੇ ਸ਼ਨਿਚਰਵਾਰ ਦੇਰ ਸ਼ਾਮ ਪਿੰਗਲਾਘਰ ਦੇ ਬਾਹਰ ਨਾਰੀ ਮੰਚ ਆਰਗੇਨਾਈਜੇਸ਼ਨ ਦੇ ਰੱਜ ਕੇ ਹੰਗਾਮਾ ਤੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ 'ਚ ਨਾਰੀ ਮੰਚ ਆਰਗੇਨਾਈਜੇਸ਼ਨ ਦੀ ਵਰਕਰ ਮੰਜੂ ਨੇ ਦੋਸ਼ ਲਾਇਆ ਸੀ ਕਿ ਪਿੰਗਲਾਘਰ 'ਚ ਜਾਨ ਨਾਂ ਦਾ ਇਕ ਵਿਅਕਤੀ ਲਾਪਤਾ ਹੋ ਗਿਆ ਹੈ ਜਿਸ ਤੋਂ ਬਾਅਦ ਹੰਗਾਮਾ ਦੀ ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਜਦੋਂ ਸ਼ਨਿਚਰਵਾਰ ਸਵੇਰੇ ਪੁਲਿਸ ਦੀ ਨਹੀਂ ਪੁੱਜੀ ਤਾਂ ਆਰਗੇਨਾਈਜੇਸ਼ਨ ਦੇ ਵਰਕਰ ਦੁਬਾਰਾ ਪ੍ਰਦਰਸ਼ਨ ਕਰਨ ਲਈ ਪਿੰਗਲਾਘਰ ਪੁੱਜ ਗਏ। ਕਰੀਬ ਦੋ ਘੰਟੇ ਚਲੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਵਰਕਰਾਂ ਨੂੰ ਉਥੋਂ ਹਟਾਇਆ। ਮਾਮਲੇ ਦੀ ਜਾਂਚ ਦਿੰਦਿਆਂ ਥਾਣਾ-2 ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਜਿਸ ਨੌਜਵਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ, ਉਹ ਆਪਣੇ ਘਰ ਗਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਮੇਲਾ ਦੇਖਣ ਜਾਣਾ ਸੀ, ਇਸ ਲਈ ਉਹ ਪਿੰਗਲਾਘਰ 'ਚ ਦੱਸ ਕੇ ਘਰ ਗਿਆ ਸੀ ਜਿਸ ਸਮੇਂ ਨੌਜਵਾਨ ਨੂੰ ਪਿੰਗਲਾਘਰ ਲਿਆ ਸੀ, ਉਸ ਸਮੇਂ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ ਪਰ ਬਾਅਦ 'ਚ ਠੀਕ ਹੋ ਗਿਆ ਸੀ।