ਨਵ ਵਿਆਹੁਤਾ ਨੂੰ ਤੰਗ ’ਤੇ 5 ਖ਼ਿਲਾਫ਼ ਪਰਚਾ ਦਰਜ
ਨਵ ਵਿਆਹੁਤਾ ਨੂੰ ਤੰਗ ਪਰੇਸ਼ਾਨ, ਦਾਜ ਮੰਗਣ, ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ’ਤੇ 5 ਖਿਲਾਫ਼ ਪਰਚਾ ਦਰਜ
Publish Date: Tue, 02 Dec 2025 07:55 PM (IST)
Updated Date: Tue, 02 Dec 2025 07:56 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖਾਸ : ਨੇੜਲੇ ਮੰਡ ਖੇਤਰ ਦੇ ਪਿੰਡ ਦੀ ਵਸਨੀਕ ਸੰਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਮੁੰਡੀ ਕਾਸੂ ਵੱਲੋਂ ਐੱਸਐੱਸਪੀ ਜਲੰਧਰ ਨੂੰ ਦਿੱਤੀ ਦਰਖਾਸਤ ’ਤੇ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਵੱਲੋਂ ਅਮਨਦੀਪ ਸਿੰਘ, ਬਲਵਿੰਦਰ ਕੌਰ (ਸੱਸ), ਸਤਨਾਮ ਸਿੰਘ (ਸਹੁਰਾ), ਮਨਦੀਪ ਸਿੰਘ (ਜੇਠ), ਜਠਾਣੀ ਗੌਰੀ ਵਾਸੀ ਮਕਾਨ ਨੰਬਰ 2 ਬੈਂਕ ਕਾਲੋਨੀ ਬਸਤੀ ਬਾਵਾ ਖੇਲ ਜਲੰਧਰ ਖਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਸੰਦੀਪ ਕੌਰ ਵੱਲੋਂ ਲਿਖਾਏ ਗਏ ਬਿਆਨ ’ਚ ਦੱਸਿਆ ਗਿਆ ਕਿ ਦਾਜ ਘੱਟ ਲਿਆਉਣ, ਤਾਹਨੇ ਮਾਰਨੇ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਸੋਨੇ ਦੇ ਗਹਿਣੇ ਵਾਪਸ ਨਾ ਕਰਨ ਤੇ ਉਸ ਦੇ ਸਹੁਰੇ ਵੱਲੋਂ ਮਾੜੀ ਨਿਗ੍ਹਾ ਰੱਖਣ ਵਰਗੇ ਲਗਾਏ ਗਏ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਵਿਚੋਲੇ ਸੰਤੋਖ ਸਿੰਘ, ਸਰਬਜੀਤ ਕੌਰ ਵਾਸੀ ਮਹਿਰਾਜ ਵਾਲਾ ਤੇ ਸਿਮਰਜੀਤ ਕੌਰ ਵਾਸੀ ਨਿਹਾਲੂਵਾਲ ਦਾ ਰੋਲ ਤਫਤੀਸ਼ ਦੌਰਾਨ ਵਿਚਾਰਿਆ ਜਾਣਾ ਉਚਿਤ ਸਮਝਿਆ ਗਿਆ ਹੈ।