ਕਾਰ ਸੇਵਾ ਸੁਭਾਗ ਨਾਲ ਮਿਲਣ ਵਾਲਾ ਕਰਤੱਵ : ਸ਼ਰਮਾ
“ਕਾਰ ਸੇਵਾ ਸਿਰਫ਼ ਸੇਵਾ ਨਹੀਂ, ਇਹ ਸਾਡੇ ਧਰਮ ਪ੍ਰਤੀ ਫ਼ਰਜ਼ ਤੇ ਸੌਭਾਗ ਨਾਲ ਮਿਲਣ ਵਾਲਾ ਕਰਤਵ ਹੈ” – ਸੁਨੀਲ ਸ਼ਰਮਾ
Publish Date: Wed, 12 Nov 2025 07:17 PM (IST)
Updated Date: Wed, 12 Nov 2025 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਵੀ ਤਾਲਾਬ ਮੰਦਰ ’ਚ ਚੱਲ ਰਹੀ ਕਾਰ ਸੇਵਾ ’ਚ ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਕਜੁੱਟ ਹੋ ਕੇ ਸੇਵਾ ਨਿਭਾਈ। ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਕਾਰ ਸੇਵਾ ਸਿਰਫ਼ ਸ਼ਰਮ ਦਾਨ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਪਰੰਪਰਾਵਾਂ ਤੇ ਮਨੁੱਖੀ ਮੁੱਲਾਂ ਨੂੰ ਅੱਗੇ ਵਧਾਉਣ ਦਾ ਸਾਧਨ ਹੈ। ਉਨ੍ਹਾਂ ਕਿਹਾ, ‘ਕਾਰ ਸੇਵਾ ਕੇਵਲ ਸੇਵਾ ਨਹੀਂ, ਇਹ ਸਾਡੇ ਧਰਮ, ਕਰਤਵ ਤੇ ਸੁਭਾਗ ਨਾਲ ਮਿਲਣ ਵਾਲੀ ਸੇਵਾ ਹੈ। ਇਹ ਸਾਡੇ ਸੰਸਕਾਰਾਂ ਤੇ ਸੱਭਿਆਚਾਰ ਦੀ ਪਹਿਚਾਣ ਹੈ। ਹਰ ਵਰਗ, ਖਾਸ ਤੌਰ ’ਤੇ ਨਵੀਂ ਪੀੜ੍ਹੀ ਨੂੰ ਸਮਾਜਕ ਤੇ ਧਾਰਮਿਕ ਸੇਵਾ ’ਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਅਸਲੀ ਤਰੱਕੀ ਓਥੇ ਹੀ ਹੁੰਦੀ ਹੈ ਜਿੱਥੇ ਸੇਵਾ, ਨਿਮਰਤਾ ਤੇ ਆਪਣੇਪਣ ਦੀ ਭਾਵਨਾ ਜੀਵੰਤ ਰਹਿੰਦੀ ਹੈ।” ਐਸੋਸੀਏਸ਼ਨ ਦੀ ਨਵੀਂ ਪੀੜ੍ਹੀ ਦੇ ਯੁਵਕ ਮੈਂਬਰਾਂ ਨੇ ਵੀ ਇਸ ਸੇਵਾ ਕਾਰਜ ’ਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਮੰਦਰ ’ਚ ਸੇਵਾ ਕਰਕੇ ਖੁਦ ਨੂੰ ਆਤਮਿਕ ਤੌਰ ’ਤੇ ਖੁਸ਼ ਮਹਿਸੂਸ ਕੀਤਾ। ਯੁਵਕਾਂ ਨੂੰ ਪ੍ਰੇਰਿਤ ਕਰਦਿਆਂ ਸੁਨੀਲ ਸ਼ਰਮਾ ਨੇ ਕਿਹਾ ਕਿ ਸਮਾਜ ਤਦ ਹੀ ਮਜ਼ਬੂਤ ਹੁੰਦਾ ਹੈ ਜਦੋਂ ਨੌਜਵਾਨ ਆਪਣੇ ਕਰਤਵਾਂ ਨੂੰ ਸਮਝਦੇ ਹੋਏ ਸੇਵਾ, ਸਦਭਾਵਨਾ ਤੇ ਸੰਸਕ੍ਰਿਤੀ ਨਾਲ ਜੁੜੇ ਰਹਿੰਦੇ ਹਨ। ਇਸ ਸੇਵਾ ਪ੍ਰੋਗਰਾਮ ’ਚ ਸੁਨੀਲ ਸ਼ਰਮਾ (ਪ੍ਰਧਾਨ), ਰਾਜੀਵ ਜੈਰਥ (ਉਪ ਪ੍ਰਧਾਨ), ਮੰਗਲ ਸਿੰਘ (ਸੀਨੀਅਰ ਉਪ ਪ੍ਰਧਾਨ), ਅਰੁਣ ਸ਼ਰਮਾ, ਸੰਦੀਪ ਸ਼ਾਰਦਾ, ਸੂਮਿਤ ਦੁਗਗਲ, ਅਮਿਤ ਦੁਗਗਲ, ਰਾਜੇਸ਼ ਅਗਰਵਾਲ, ਨਵਦੀਪ ਸ਼ਾਰਦਾ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਨਵਦੀਪ ਕੁਮਾਰ, ਨਵਨੀਤ ਕੁਮਾਰ, ਸੰਦੀਪ ਮਹਾਜਨ, ਰਾਕੇਸ਼ ਬਿਗਮਾਲ, ਦਯਾ ਲਾਲ ਧਮੀਜਾ, ਗੌਤਮ ਸ਼ਰਮਾ, ਚੇਤਨ ਸ਼ਰਮਾ, ਜਤਿਨ ਵਾਧਵਾ, ਪਵਨ ਸ਼ਰਮਾ, ਆਸ਼ੀਸ਼ ਵਿਜ, ਰਾਮ ਚੰਦਰ, ਸੁਭਾਸ਼ ਅਗਰਵਾਲ ਤੇ ਪਵਪ੍ਰੀਤ ਪਾਲ ਸਿੰਘ ਹਾਜ਼ਰ ਸਨ। ਸੇਵਾ ਉਪਰੰਤ ਮੈਂਬਰਾਂ ਨੇ ਮੰਦਰ ’ਚ ਮੱਥਾ ਟੇਕ ਕੇ ਸਭ ਦੇ ਸੁੱਖ-ਸ਼ਾਂਤੀ, ਸਦਭਾਵਨਾ ਲਈ ਅਰਦਾਸ ਕੀਤੀ।