ਗੁਰਪ੍ਰਰੀਤ ਸਿੰਘ ਬਾਹੀਆ, ਜਲੰਧਰ ਛਾਉਣੀ : ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਸ੍ਰੀ ਰਾਮਲੀਲ੍ਹਾ ਕਮੇਟੀ ਜਲੰਧਰ ਛਾਉਣੀ ਅਤੇ ਇਲਾਕਾ ਵਾਸੀਆਂ ਵੱਲੋਂ ਦੁਸਹਿਰਾ ਗਰਾਊਂਡ ਛਾਉਣੀ ਵਿਖੇ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਦੂਰ ਦੁਰਾਡਿਓਂ ਲੋਕ ਦੁਸਹਿਰਾ ਮਨਾਉਣ ਲਈ ਪਹੁੰਚੇ। ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਪਹੁੰਚੇ। ਸ਼੍ਰੀ ਰਾਮਲੀਲ੍ਹਾ ਕਮੇਟੀ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੇਘਨਾਦ, ਕੁੰਭਕਰਨ ਅਤੇ ਰਾਵਣ ਦੇ ਪੁਤਲੇ ਅਗਨ ਭੇਟ ਕੀਤੇ ਗਏ ਤੇ ਲੰਕਾ ਦਹਿਨ ਦਾ ਆਯੋਜਨ ਵੀ ਕੀਤਾ ਗਿਆ। ਸ਼੍ਰੀ ਰਾਮਲੀਲ੍ਹਾ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਆਰਤੀ ਦਾ ਵੀ ਇੰਤਜ਼ਾਮ ਕੀਤਾ ਗਿਆ।

ਇਸ ਮੌਕੇ ਕੰਟੋਨਮੈਂਟ ਬੋਰਡ ਦੇ ਸੀਈਓ ਰਾਮ ਸਵਰੂਪ ਹਰਿਤਵਾਲ, ਸੁਰਿੰਦਰ ਸਿੰਘ ਸੋਢੀ, 'ਆਪ' ਨੇਤਾ ਰਾਜਵਿੰਦਰ ਕੌਰ, ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਕਨਿਸ਼ਕ ਕਨੂੰ, ਸਿਵਲ ਮੈਂਬਰ ਪੁਨੀਤ ਸ਼ੁਕਲਾ, ਪਰਮਜੀਤ ਸਿੰਘ ਰਾਏਪੁਰ, ਸਮਾਜ ਸੇਵਕ ਮਹੇਸ਼ ਗੁਪਤਾ, ਹਰਵਿੰਦਰ ਸਿੰਘ ਪੱਪੂ, ਅੰਮਿ੍ਤਪਾਲ ਸਿੰਘ ਲਵਲੀ, ਰਾਜ ਕੁਮਾਰ, ਬਿ੍ਜ ਮੋਹਨ ਗੁਪਤਾ, ਬੌਬੀ ਜਿੰਦਲ, ਹਰਪ੍ਰਰੀਤ ਸਿੰਘ ਭਸੀਨ ਆਦਿ ਹਾਜ਼ਰ ਸਨ। ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।