ਅਰਸ਼ਦੀਪ ਸਿੰਘ, ਮਲਸੀਆਂ : ਕੈਨੇਡਾ 'ਚ ਹੋਈਆਂ ਆਮ ਚੋਣਾਂ ਦੌਰਾਨ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੇ ਕਸਬਾ ਮਲਸੀਆਂ ਦੇ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮਨਿੰਦਰ ਸਿੱਧੂ ਨੂੰ 21518 ਵੋਟਾਂ ਹਾਸਲ ਹੋਈਆਂ, ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਵਲ ਬਜਾਜ ਨੂੰ 10757 ਵੋਟਾਂ ਮਿਲੀਆਂ। ਇਸ ਤਰ੍ਹਾਂ ਮਨਿੰਦਰ ਸਿੱਧੂ 10761 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਵਰਣਨਯੋਗ ਹੈ ਕਿ ਮਨਿੰਦਰ ਸਿੱਧੂ ਇਸੇ ਹਲਕੇ ਤੋਂ ਲਗਾਤਾਰ ਦੂਜੀ ਵਾਰ ਐੱਮਪੀ ਚੁਣੇ ਗਏ ਹਨ। ਮਨਿੰਦਰ ਸਿੱਧੂ ਦੀ ਜਿੱਤ ਦਾ ਉਨ੍ਹਾਂ ਦੇ ਜੱਦੀ ਘਰ ਮਲਸੀਆਂ ਵਿਖੇ ਕਸਬਾ ਵਾਸੀਆਂ ਨੇ ਢੋਲ ਨਾਲ ਇਸ ਜਿੱਤ ਦਾ ਸਵਾਗਤ ਕਰਦਿਆਂ ਲੱਡੂ ਵੰਡੇ ਅਤੇ ਗਿੱਧਾ ਭੰਗੜਾ ਪਾਇਆ।

ਇਸ ਮੌਕੇ ਭਾਜਪਾ ਆਗੂ ਐਡਵੋਕੇਟ ਦੀਪਕ ਸ਼ਰਮਾ, ਗੁਰਮੁੱਖ ਸਿੰਘ ਐੱਲਆਈਸੀ, ਪਿ੍ਰੰ. ਮਨਜੀਤ ਸਿੰਘ, ਅਸ਼ਵਨੀ ਭੂਟੋ, ਗੁਰਦੇਵ ਸਿੰਘ ਸਿੱਧੂ, ਡਾ. ਹਰਮਿੰਦਰ ਸਿੰਘ ਸਿੱਧੂ, ਲੈਂਬਰ ਸਿੰਘ, ਗੁਰਨਾਮ ਸਿੰਘ ਚੱਠਾ, ਬਲਜੀਤ ਕੌਰ, ਗੁਰਮੀਤ ਕੌਰ, ਗਿਆਨ ਕੌਰ, ਸੁਰਿੰਦਰ ਕੌਰ ਸ਼ਿੰਦੋ, ਹਰਜੀਤ ਕੌਰ, ਮੰਗਲ ਸਿੰਘ ਸਿੱਧੂ, ਗੁਰਚਰਨ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਬੱਗਾ, ਮਨਜੀਤ ਸਿੰਘ ਸਾਬੀ, ਸੁਖਪਾਲ ਸਿੰਘ ਸੋਖਾ ਆਦਿ ਮੌਜੂਦ ਸਨ।