ਅਰਸ਼ਦੀਪ ਸਿੰਘ, ਮਲਸੀਆਂ : ਜਿਵੇਂ ਹੀ ਮਨਿੰਦਰ ਸਿੰਘ ਸਿੱਧੂ ਦੇ ਕੈਨੇਡਾ 'ਚ ਐੱਮਪੀ ਬਣਨ ਦੀ ਖ਼ਬਰ ਮਲਸੀਆਂ ਪੁੱਜੀ, ਪੂਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ। ਮਨਿੰਦਰ ਸਿੰਘ ਸਿੱਧੂ ਪੁੱਤਰ ਨਰਿੰਦਰ ਸਿੰਘ ਸਿੱਧੂ ਨੇ ਕੈਨੇਡਾ ਦੀ ਓਨਟਾਰੀਓ ਸਟੇਟ ਦੇ ਹਲਕਾ ਬਰੈਂਪਟਨ ਈਸਟ ਤੋਂ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਦੁਨੀਆ 'ਚ ਆਪਣੇ ਪਰਿਵਾਰ, ਹਲਕੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਮਨਿੰਦਰ ਸਿੰਘ ਸਿੱਧੂ ਦਾ ਪਰਿਵਾਰ ਇਲਾਕੇ 'ਚ ਸਮਾਜ ਸੇਵੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।

ਇਸ ਸਬੰਧ 'ਚ ਮੰਗਲਵਾਰ ਨੂੰ ਸਿੱਧੂ ਦੇ ਘਰ ਜਸ਼ਨ ਮਨਾਇਆ ਗਿਆ, ਮਠਿਆਈਆਂ ਵੰਡੀਆਂ ਗਈਆਂ ਤੇ ਢੋਲ ਦੀ ਥਾਪ 'ਤੇ ਭੰਗੜੇ ਪਾਏ ਗਏ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ਕਿ ਮਨਿੰਦਰ ਸਿੰਘ ਸਿੱਧੂ ਦੀ ਜਿੱਤ ਨੇ ਪੰਜਾਬੀਆਂ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ। ਇਸ ਮੌਕੇ ਗੁਰਮੁੱਖ ਸਿੰਘ, ਐਡਵੋਕੇਟ ਦੀਪਕ ਸ਼ਰਮਾ, ਪ੍ਰਿੰ. ਮਨਜੀਤ ਸਿੰਘ, ਰਣਜੀਤ ਸਿੰਘ ਘੁੱਗਾ, ਬਲਵਿੰਦਰ ਸਿੰਘ ਬਿੰਦੂ, ਬੱਗਾ ਸਿੱਧੂ, ਮੰਗਲ ਸਿੰਘ ਸਿੱਧੂ, ਮਹਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਸਿੱਧੂ, ਸੰਤੋਖ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ, ਮਨਪ੍ਰੀਤ ਸਿੱਧੂ, ਜੰਗ ਬਹਾਦਰ, ਕਾਲਾ ਸਿੱਧੂ, ਗੁਰਮੇਲ ਸਿੰਘ, ਗੁਰਦੇਵ ਸਿੰਘ ਸਿੱਧੂ ਆਦਿ ਹਾਜ਼ਰ ਸਨ।

Posted By: Seema Anand