ਜੇਐੱਨਐੱਨ, ਜਲੰਧਰ : ਸਾਈਂਦਾਸ ਸਕੂਲ ਦੇ ਖੇਡ ਮੈਦਾਨ 'ਚ ਕੈਂਬਿ੍ਜ ਸਕੂਲ ਤੇ ਸਾਈਂਦਾਸ ਸਕੂਲ ਵਿਚਕਾਰ ਦੋਸਤਾਨਾ ਮੈਚ ਖੇਡਿਆ ਗਿਆ। ਕੈਂਬਿ੍ਜ ਸਕੂਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 25 ਓਵਰਾਂ 'ਚ 209 ਦੌੜਾਂ ਬਣਾਈਆਂ। ਮੇਹਰ ਬਾਜਵਾ ਨੇ 63 ਗੇਂਦਾਂ 'ਚ 55 ਦੌੜਾਂ, ਅਨਿਲ ਨੇ 26 ਗੇਂਦਾਂ 'ਚ 35 ਦੌੜਾਂ, ਕਰਨ ਨੇ 12 ਗੇਂਦਾਂ 'ਚ 28 ਦੌੜਾਂ, ਕੇਸ਼ਵ ਨੇ 20 ਗੇਂਦਾਂ 'ਚ 18 ਦੌੜਾਂ ਦਾ ਯੋਗਦਾਨ ਪਾਇਆ। ਸਾਈਂਦਾਸ ਸਕੂਲ ਦੀ ਗੇਂਦਬਾਜ਼ੀ 'ਚ ਰਾਹੁਲ ਨੇ ਇਕ ਵਿਕਟ ਤੇ ਮਨੀਸ਼ ਨੇ ਵੀ ਇਕ ਵਿਕਟ ਹਾਸਲ ਕੀਤੀ। ਸਾਈਂਦਾਸ ਸਕੂਲ ਮੈਦਾਨ 'ਚ ਬੱਲੇਬਾਜ਼ੀ ਕਰਨ ਲਈ ਉਤਰੀ ਤਾਂ 19 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 118 ਦੌੜਾਂ ਹੀ ਬਣ ਸਕੀ। ਕੈਂਬਿ੍ਜ ਦੇ ਕਰਨ ਨੇ ਦੋ ਵਿਕਟਾਂ, ਜੈਕਰਨ ਨੇ 3 ਵਿਕਟਾਂ ਤੇ ਰੁਦਰਾਸ਼ ਨੇ ਇਕ ਵਿਕਟ ਹਾਸਲ ਕੀਤੀ। ਕੈਂਬਿ੍ਜ ਨੇ 92 ਦੌੜਾਂ ਨਾਲ ਇਹ ਮੈਚ ਜਿੱਤ ਲਿਆ।