ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੀ ਕਿਰਾਇਆ 100 ਰੁਪਏ ਕਰਨਾ ਸ਼ਲਾਘਾਯੋਗ ਕਦਮ ਹੈ ਪਰ ਉਨ੍ਹਾਂ ਵੱਲੋਂ ਕੇਬਲ ਆਪੇ੍ਟਰਾਂ ਨੂੰ ਮਾਫੀਆ ਕਹਿਣਾ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਜਲੰਧਰ ਕੇਬਲ ਆਪੇ੍ਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਨੀ ਚੋਪੜਾ ਨੇ ਵੀਰਵਾਰ ਪ੍ਰਰੈੱਸ ਕਲੱਬ 'ਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੰਡੀਕੇਟ ਮਾਫੀਆ ਕੇਬਲ ਆਪੇ੍ਟਰ ਨਹੀਂ ਬਲਕਿ ਕੇਬਲ ਸਿਸਟਮ ਦੇ ਉਪਰਲੇ ਲੋਕ ਮਾਫੀਆ ਹਨ, ਜਿਹੜੇ ਸਰਕਾਰਾਂ ਨਾਲ ਮਿਲੀਭੁਗਤ ਕਰ ਕੇ ਉਪਭੋਗਤਾਵਾਂ ਤੋਂ ਮੋਟੇ ਕਿਰਾਏ ਵਸੂਲਦੇ ਹਨ ਜਦਕਿ ਕੇਬਲ ਆਪੇ੍ਟਰ ਤਾਂ ਘਰ-ਘਰ ਜਾ ਕੇ ਉਗਰਾਹੀ ਕਰ ਕੇ ਆਪਣਾ ਨਿਗੂਣੀ ਜਿਹਾ ਕਮਿਸ਼ਨ ਰੱਖ ਬਾਕੀ ਰਾਸ਼ੀ ਡਿਸਟਰੀਬਿਊਟਰਾਂ ਨੂੰ ਦੇ ਦਿੰਦਾ ਹੈ। ਸੰਨੀ ਚੋਪੜਾ ਨੇ ਕਿਹਾ ਕਿ ਕੇਬਲ ਆਪੇ੍ਟਰ ਸਿਰਫ ਕੇਬਲ ਦੇ ਕਿਰਾਏ 'ਤੇ ਨਿਰਭਰ ਕਰਦਾ ਹੈ ਜਦਕਿ ਡਿਸਟਰੀਬਿਊਰਟਰ, ਐੱਮਐੱਸਓ (ਮਲਟੀ ਸਿਸਟਮ ਆਪੇ੍ਟਰ) ਤੇ ਬ੍ਰਾਡਕਾਸਟਰ (ਸਰਵਿਸ ਪੋ੍ਵਾਈਡਰ) ਕਿਰਾਇਆ ਵਸੂਲਣ ਦੇ ਨਾਲ-ਨਾਲ਼ ਇਸ਼ਤਿਹਾਰਬਾਜ਼ੀ ਤੇ ਕੈਰੇਜ ਚਾਰਜ ਵੀ ਵਸੂਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਇਕ ਹੀ ਐੱਮਐੱਸਓ (ਮਲਟੀ ਸਿਸਟਮ ਆਪੇ੍ਟਰ) ਹੈ ਤੇ ਸੁਪਰ ਡਿਸਟਰੀਬਿਊਟਰ ਹੀ ਕੇਬਲ ਆਪੇ੍ਟਰਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਚੈਨਲ ਰਿਪਲੇਸਮੈਂਟ ਤੇ ਚੈਨਲ ਪਲੇਸਮੈਂਟ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਕਮਾਈ ਕੀਤੀ ਜਾ ਰਹੀ ਹੈ ਤੇ ਇਸ਼ਤਿਹਾਰਬਾਜ਼ੀ ਤੋਂ ਵੀ 60 ਫੀਸਦੀ ਮਾਲੀਆ ਕਮਾਇਆ ਜਾ ਰਿਹਾ ਹੈ ਜਦੋਂਕਿ ਇਸ ਦਾ ਨਿੱਕਾ ਪੈਸਾ ਵੀ ਲੋਕਲ ਕੇਬਲ ਆਪੇ੍ਟਰ ਨਹੀਂ ਦਿੱਤਾ ਜਾਂਦਾ। ਇਸ ਮੌਕੇ ਦੀਪਕ ਸ਼ਰਮਾ ਤੇ ਵਿਕੇਸ਼ ਸ਼ਰਮਾ ਵੀ ਮੌਜੂਦ ਸਨ।