ਜੇਐੱਨਐੱਨ, ਜਲੰਧਰ : ਅਖਿਲ ਭਾਰਤੀ ਬੈਂਕ ਮੁਲਾਜ਼ਮ ਸੰਘ ਦੇ ਕੇਂਦਰੀ ਟ੍ਰੇਡ ਯੂਨੀਅਨ ਨੇ ਰਾਸ਼ਟਰਵਿਆਪੀ ਹੜਤਾਲ ਨੂੰ ਪੰਜਾਬ ਬੈਂਕ ਇਮਪਲਾਇਜ਼ ਫੇਡਰੇਸ਼ਨ ਦੇ ਮੈਂਬਰਾਂ ਨੇ ਸਮਰਥਨ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਬੈਂਕ ਮੁਲਾਜ਼ਮ ਨਿਰਮਲ ਕੰਪੈਲਕਸ ਓਬੀਸੀ ਬੈਂਕ 'ਚ ਇਕੱਠੇ ਹੋ ਕੇ ਰੋਸ ਰੈਲੀ ਕੱਢੀ। ਰੈਲੀ ਸਕਾਈ ਲਾਰਕ ਨੂੰ ਹੁੰਦੀ ਹੋਈ ਦੁਬਾਰਾ ਨਿਰਮਲ ਕੰਪਲੈਕਸ 'ਚ ਪਹੁੰਚੀ। ਇਕ ਦਿਨ ਹੜਤਾਲ ਨਾਲ 380 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।

ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਮਜ਼ਦੂਰਾਂ ਦੇ ਕਾਨੂੰਨ 'ਚ ਬਦਲਾਅ ਕਰ ਰਹੀ ਹੈ। ਨਿੱਜੀ ਬੈਂਕਾਂ ਨੂੰ ਵਧਾਵਾ ਦੇ ਰਹੀ ਹੈ। ਮਜ਼ਬੂਰ ਵਰਗ ਦੇ ਘੰਟੇ ਨਿਸ਼ਚਿਤ ਨਹੀਂ ਕੀਤੇ ਗਏ ਹਨ। ਸਰਕਾਰ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਬੈਂਕਾਂ ਨੂੰ ਮਰਜ਼ ਕਰ ਰਹੀ ਹੈ। ਅਰਬਾਂ ਰੁਪਏ ਕਾਰਪੋਰੇਟ ਜਗਤ ਦਾ ਕਰਜ਼ਾ ਨੂੰ ਐੱਨਪੀਏ ਕਰਨ ਜਾ ਰਹੀ ਹੈ। ਇਸ ਮੌਕੇ 'ਤੇ ਕਾਮਰੇਡ ਵੇਦ ਕੁਮਾਰ, ਕਮਲਜੀਤ ਸਿੰਘ ਕਾਲੜਾ, ਐੱਚਐੱਸ ਬੀਰ, ਦਿਲੀਪ ਸ਼ਰਮਾ, ਰਾਜ ਕੁਮਾਰ ਭਗਤ, ਆਰਕੇ ਜੌਲੀ, ਸੰਜੀਵ ਭੱਲਾ, ਬਲੰਵਤ ਰਾਇ, ਜਸਵਿੰਦਰ ਸਿੰਘ ਮੌਜੂਦ ਸਨ।

ਇਕ ਦਿਨ 'ਚ ਨਹੀਂ ਹੋਏ ਚੈੱਕ ਕਲੀਅਰ

ਜ਼ਿਲ੍ਹੇ ਦੀ 650 ਬੈਂਕ ਸ਼ਾਖਾ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਹੜਤਾਲ 'ਤੇ ਰਹੇ। ਇਕ ਦਿਨ ਦੀ ਹੜਤਾਲ ਨਾਲ 200 ਕਰੋੜ ਰੁਪਏ ਦੀ ਨਗਰ ਟ੍ਰਾਂਸਜੈਕਸ਼ਨ ਨਹੀਂ ਕਰ ਸਕੀ। 180 ਕਰੋੜ ਦੇ ਚੈੱਕ ਕਲੀਅਰ ਨਹੀਂ ਹੋਏ। 20,000 ਦੇ ਚੈੱਕ ਕਲੀਅਰ ਨਹੀਂ ਹੋਏ।

Posted By: Amita Verma