ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਬੀਤੇ ਦਿਨੀਂ ਬਿਆਸ ਪਿੰਡ ਦੀ ਖਾਸਾ ਪੱਟੀ 'ਚ ਸਬਜ਼ੀ ਤੇ (ਕੁਮਾਰ ਐਡੀਟਿੰਗ ਪੁਆਇੰਟ) ਦੀ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ ਗਿਆ। ਉਕਤ ਵਾਰਦਾਤ ਦੇ ਇਕ ਮੁਲਜ਼ਮ ਨੂੰ ਅਲਾਵਲਪੁਰ ਪੁਲਿਸ ਪਾਰਟੀ ਵੱਲੋਂ ਤਕਨੀਕੀ ਢੰਗਾਂ ਨਾਲ ਕੀਤੀ ਜਾਂਚ ਉਪਰੰਤ ਚੋਰੀ ਕੀਤੇ ਹੋਏ ਸਾਮਾਨ ਸਮੇਤ ਗਿ੍ਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਸੰਦੀਪ ਕੁਮਾਰ ਉਰਫ ਗੋਰੀ ਵਾਸੀ ਬਿਆਸ ਪਿੰਡ ਖ਼ਿਲਾਫ਼ ਅਲਾਵਲਪੁਰ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦਰਜ ਕਰ ਕੇ ਗਿ੍ਫ਼ਤਾਰੀ ਉਪਰੰਤ ਉਸ ਪਾਸੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।