ਜੇਐੱਨਐੱਨ, ਲਾਂਬੜਾ : ਲਾਂਬੜਾ ਦੇ ਨੇੜਲੇ ਪਿੰਡ ਚਿੱਟੀ 'ਚ ਸੋਮਵਾਰ ਰਾਤ ਇਕ ਕਿਸਾਨ ਦੇ ਖੂਹ ਤੋਂ ਚੋਰ ਕਰੀਬ ਡੇਢ ਲੱਖ ਦੀਆਂ ਮੱਝਾਂ ਚੋਰੀ ਕਰ ਕੇ ਲੈ ਗਏ। ਪੀੜਤ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਲਗਪਗ 12 ਪਸ਼ੂ ਹਨ ਅਤੇ ਸਾਰਿਆਂ ਨੂੰ ਖੂਹ 'ਤੇ ਬੰਨ੍ਹਦੇ ਹਨ। ਬੀਤੀ ਰਾਤ ਉਹ ਪਸ਼ੂਆਂ ਨੂੰ ਖੂਹ 'ਤੇ ਬੰਨ੍ਹ ਕੇ ਘਰ ਚਲਾ ਆਇਆ ਤੇ ਸਵੇਰੇ ਆ ਕੇ ਦੇਖਿਆ ਤਾਂ ਸਾਰੀਆਂ ਮੱਝਾਂ ਗਾਇਬ ਸਨ। ਚੋਰ ਮੱਝਾਂ ਨੂੰ ਗੱਡੀ 'ਚ ਲੱਦ ਕੇ ਲੈ ਗਏ। ਜਸਵਿੰਦਰ ਅਨੁਸਾਰ ਚੋਰ ਕਰੀਬ ਡੇਢ ਲੱਖ ਦੀਆਂ ਮੱਝਾਂ ਚੋਰੀ ਕਰ ਕੇ ਲੈ ਗਏ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।