ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇਥੇ ਸੂਬਾ ਦਫ਼ਤਰ 'ਚ ਪਾਰਟੀ ਮੁਖੀ ਮਾਇਆਵਤੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ।

ਇਨ੍ਹਾਂ ਆਗੂਆਂ ਨੇ ਸਮਾਗਮ ਵਿਚ ਪਹੁੰਚੇ ਬਸਪਾ ਵਰਕਰਾਂ ਤੇ ਸਮਰਥਕਾਂ ਨੂੰ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਨੇ ਕਿਹਾ ਕਿ ਕੁਮਾਰੀ ਮਾਇਆਵਤੀ ਦਾ ਜੀਵਨ ਸੰਘਰਸ਼ ਹਰ ਕਿਸੇ ਲਈ ਪ੍ਰਰੇਰਣਾ ਦਾ ਸਰੋਤ ਹੈ। ਉਨ੍ਹਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ 2022 ਵਿਚ ਬਸਪਾ ਪੰਜਾਬ ਦੀ ਸੱਤਾ 'ਚ ਹਿੱਸੇਦਾਰੀ ਕਰੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭਿ੍ਸ਼ਟਾਚਾਰ, ਨਸ਼ੇ, ਗ਼ਰੀਬੀ ਆਦਿ ਮੁੱਦਿਆਂ 'ਤੇ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਸੂਬੇ ਵਿਚ ਸਿਹਤ ਤੇ ਸਿੱਖਿਆ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਮਾੜੇ ਹਾਲਾਤ ਵਿਚ ਹਨ।

ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਬਸਪਾ ਨੂੰ ਬਦਲ ਦੇ ਰੂਪ ਵਿਚ ਦੇਖ ਰਹੇ ਹਨ।

ਇਸ ਮੌਕੇ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾ ਸਕੱਤਰ ਤੇ ਜਲੰਧਰ ਲੋਕ ਸਭਾ ਇੰਚਾਰਜ ਬਲਵਿੰਦਰ ਕੁਮਾਰ ਨੇ ਕਿਹਾ ਕਿ ਸਾਰਿਆਂ ਨੂੰ ਬਸਪਾ ਸੰਗਠਨ ਤੇ ਇਸ ਸੰਗਠਨ ਦੀ ਲੀਡਰਸ਼ਿਪ, ਜੋ ਕਿ ਭੈਣ ਕੁਮਾਰੀ ਮਾਇਆਵਤੀ ਹਨ, ਦੇ ਪ੍ਰਤੀ ਪ੍ਰਤੀਬੱਧਤਾ ਰੱਖਣੀ ਚਾਹੀਦੀ ਹੈ ਤਾਂ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਜਨਮ ਦਿਨ ਦੇ ਸਬੰਧ ਵਿਚ ਕੇਕ ਵੀ ਕੱਟਿਆ ਗਿਆ।

ਇਸ ਦੌਰਾਨ ਬਸਪਾ ਆਗੂ ਗੁਰਮੇਲ ਚੁੰਬਰ, ਪਰਮਜੀਤ ਮੱਲ, ਪੀਡੀ ਸ਼ਾਂਤ, ਰਾਜੇਸ਼ ਕੁਮਾਰ, ਸੁਭਾਸ਼ ਸ਼ਾਹਕੋਟ, ਕੁਲਦੀਪ ਬੰਗੜ, ਵਿਜੈ ਯਾਦਵ, ਐਡਵੋਕੇਟ ਵਿਜੈ ਬੱਧਣ, ਅੰਮਿ੍ਤਪਾਲ ਭੌਂਸਲੇ, ਸੁਖਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਖੁਸ਼ੀ ਰਾਮ, ਬਲਵਿੰਦਰ ਰੱਲ, ਹਰਜਿੰਦਰ ਬਿੱਲਾ, ਸ਼ਾਦੀ ਲਾਲ ਬੱਲਾਂ, ਲਲਿਤ ਕੁਮਾਰ, ਦੇਵਰਾਜ ਸੁੰਮਨ, ਸੋਮ ਲਾਲ ਕੋਟ ਕਲਾਂ, ਰਣਜੀਤ ਕੁਮਾਰ, ਸਰਵਣ ਰਾਣਾ, ਸਤਪਾਲ ਮਕਸੂਦਾਂ, ਮਦਨ ਬਿੱਲਾ, ਦਵਿੰਦਰ ਗੋਗਾ, ਵਿਨੈ ਮਹੇ, ਹਰਮੇਸ਼ ਖੁਰਲਾ ਕਿੰਗਰਾ, ਗੁਰਪਾਲ ਖੇੜਾ ਆਦਿ ਵੀ ਮੌਜੂਦ ਸਨ।