ਜੇਐੱਨਐੱਨ, ਜਲੰਧਰ : ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਤੇ ਸ਼ੋ੍ਮਣੀ ਅਕਾਲੀ ਦਲ ਦਾ ਗੱਠਜੋੜ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਜਲੰਧਰ ਦੇ ਰਵਿਦਾਸ ਚੌਕ ਸਥਿਤ ਬੂਟਾ ਮੰਡੀ 'ਚ ਕਾਂਗਰਸ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਉਕਤ ਪੁਤਲਾ ਫੂਕ ਪ੍ਰਦਰਸ਼ਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਗੱਠਜੋੜ ਨੂੰ ਲੈ ਕੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੇ ਗਏ ਬਿਆਨ ਖ਼ਿਲਾਫ਼ ਦਿੱਤਾ ਗਿਆ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਯਾਦਵ ਨੇ ਕਿਹਾ ਕਿ ਬਸਪਾ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੀ ਪਾਰਟੀ ਹੈ ਤੇ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਨੂੰ ਆਪਣਾ ਮਨੋਰਥ ਪੱਤਰ ਦੱਸ ਕੇ ਚੋਣਾਂ ਲੜਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਬਿਆਨ ਨਾਲ ਜਿੱਥੇ ਪੂਰੇ ਦਲਿਤ ਸਮਾਜ ਵਿਚ ਰੋਸ ਹੈ, ਉਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ 'ਚ ਆਪਣੀ ਆਸਥਾ ਰੱਖਣ ਵਾਲਿਆਂ ਵਿਚ ਵੀ ਰੋਹ ਹੈ। ਉਨ੍ਹਾਂ ਮੰਗ ਕੀਤੀ ਕਿ ਰਵਨੀਤ ਬਿੱਟੂ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਇਸ ਮੌਕੇ ਪਰਮਜੀਤ ਮੱਲ, ਡਾ. ਸੁਖਬੀਰ ਸਲਾਰਪੁਰ, ਸੁਰਜੀਤ ਸਿੰਘ, ਪ੍ਰਰੇਮ ਦਾਸ ਸ਼ਾਂਤ, ਸਤਪਾਲ ਪਾਲਾ, ਅਨਿਲ, ਦਵਿੰਦਰ ਗੋਗਾ, ਕਰਮਚੰਦ, ਰਣਜੀਤ ਸਿੰਘ, ਸੋਮਲਾਲ, ਕਰਨਾਲ ਸੰਤੋਖਪੁਰੀ, ਗੁਰਪਾਲ ਸਿੰਘ ਪਾਲਾ, ਹਰਮੇਸ਼ ਕੁਮਾਰ, ਅਸ਼ੋਕ ਕੁਮਾਰ, ਮਹਿੰਦਰ ਪਾਲ, ਰਾਮਪਾਲ ਦੀਪਾ, ਜਗਦੀਸ਼ ਦੀਸ਼ਾ, ਵਰਿੰਦਰ ਕੁਮਾਰ, ਜਸਪਾਲ, ਮਨੀ ਸਹੋਤਾ, ਸਨੀ ਸਹੋਤਾ, ਬਲਜੀਤ, ਤਰਸੇਮ ਸਿੰਘ, ਜਸਵਿੰਦਰ ਕੁਮਾਰ, ਸੁਖਵਿੰਦਰ, ਰਮਨ ਕੁਮਾਰ ਰੋਮਾ, ਭਜਨ ਚੋਪੜਾ, ਗੌਰਵ ਮਹੇ, ਅਸ਼ੋਕ ਚਾਂਦਲਾ, ਹੈਪੀ ਚੋਪੜਾ ਆਦਿ ਹਾਜ਼ਰ ਸਨ।