ਵੈਬ ਡੈਸਕ, ਜਲੰਧਰ : ਮੰਗਲਵਾਰ ਦੇਰ ਰਾਤ 10.17 ਵਜੇ ਪੰਜਾਬ, ਦਿੱਲੀ ਐਨਸੀਆਰ ਅਤੇ ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਨੁਮਾਨਿਤ 6.6 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਕਾਲਾਫਗਨ ਤੋਂ 90 ਕਿਲੋਮੀਟਰ ਦੂਰ ਸੀ। ਦਿੱਲੀ-ਐਨਸੀਆਰ ਅਤੇ ਚੰਡੀਗੜ੍ਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਲੋਕ ਇਮਾਰਤਾਂ ਤੋਂ ਬਾਹਰ ਨਿਕਲ ਆਏ।

ਅੰਮ੍ਰਿਤਸਰ ਤੋਂ ਰਾਜਿੰਦਰ ਸਿੰਘ ਰੂਬੀ ਅਨੁਸਾਰ, ਪੰਜਾਬ 'ਚ ਦੇਰ ਰਾਤ ਆਏ ਜ਼ਬਰਦਸਤ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਰਾਤ 10:20 ਤੇ ਆਏ ਭੁਚਾਲ ਦੇ ਜ਼ਬਰਦਸਤ ਝਟਕਿਆਂ ਦੇ ਕਾਰਨ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਪਰਿਵਾਰਾਂ ਸਮੇਤ ਘਰਾਂ ਤੋਂ ਬਾਹਰ ਨਿਕਲ ਆਏ ਤੇ ਜੋਰ-0ਜੋਰ ਦੀ ਇਕ ਦੂਸਰੇ ਦੇ ਘਰਾਂ ਵਿੱਚ ਅਵਾਜ਼ਾਂ ਦਿੰਦੇ ਹੋਏ ਬਾਹਰ ਨਿਕਲਣ ਦਾ ਹੋਕਾ ਦਿੰਦੇ ਰਹੇ ।

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ 'ਚ ਆਏ ਜਬਰਦਸਤ ਦੇਰ ਰਾਤ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਲੋਕੀਂ ਭੂਚਾਲ ਦੇ ਝਟਕਿਆਂ ਤੋਂ ਡਰਦੇ ਹੋਏਆਪਣੇ ਛੋਟੇ ਛੋਟੇ ਬੱਚੇ ਲੈ ਕੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਆਪਣੇ-ਆਪ ਨੂੰ ਸੁਰੱਖਿਅਤ ਬਣਾਇਆ ਬੇਸ਼ੱਕ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਮਗਰ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਰੀਬ 1 ਮਿੰਟ ਤੋਂ ਵਧੇਰੇ ਆਏ ਇਸ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਤੇ ਮੰਜੇ ਹਿਲਦੇ ਹੋਏ ਵਿਖਾਈ ਦਿੱਤੇ ਗਏ।

ਤਰਨਤਾਰਨ ਤੋਂ ਜਸਪਾਲ ਸਿੰਘ ਜੱਸੀ ਅਨੁਸਾਰ, ਦੇਰ ਰਾਤ ਭੁਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਜਿਸਦੇ ਚਲਦਿਆਂ ਲੋਕ ਜਿਥੇ ਦਹਿਸ਼ਤ ਵਿਚ ਆ ਕੇ ਘਰਾਂ ਤੋਂ ਬਾਹਰ ਆ ਗਏ। ਉਥੇ ਹੀ ਤਰਨਤਾਰਨ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਇਕ ਦੂਸਰੇ ਨੂੰ ਸੂਚਿਤ ਕਰਨ ਲਈ ਫੋਨ ਦੀਆਂ ਘੰਟੀਆਂ ਖੜ੍ਹਕਣੀਆਂ ਸ਼ੁਰੂ ਹੋ ਗਈਆਂ।

ਮੰਗਲਵਾਰ ਨੂੰ ਰਾਤ ਕਰੀਬ 10.20 ਵਜੇ ਅਚਾਨਕ ਘਰਾਂ ਵਿਚ ਬੈਠੇ ਲੋਕਾਂ ਨੂੰ ਭੁਚਾਲ ਦੇ ਝਟਕੇ ਮਹਿਸੂਸ ਹੋਏ। ਹਾਲਾਂਕਿ ਕੁਝ ਦੇਰ ਰੁਕਣ ਤੋਂ ਬਾਅਦ ਜਦੋਂ ਦੁਬਾਰਾ ਜਦੋਂ ਜਿਆਦਾ ਝਟਕੇ ਮਹਿਸੂਸ ਹੋਏ ਤਾਂ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ। ਇਹ ਝਟਕੇ ਇੰਨੇ ਤੇਜ ਸਨ ਕਿ ਛੱਤਾਂ ਨਾਲ ਲੱਗ ਪੱਖੇ ਵੀ ਹਿਲਦੇ ਨਜ਼ਰ ਆਏ। ਘਰਾਂ ਤੋਂ ਬਾਹਰ ਨਿਕਲੇ ਲੋਕ ਜਿਥੇ ਖੌਫਜ਼ਦਾ ਦਿਖਾਈ ਦਿੱਤੇ, ਉਥੇ ਹੀ ਬੱਚਿਆਂ ਵਿਚ ਵੀ ਡਰ ਬਣ ਗਿਆ। ਲੋਕ ਆਪਣੇ ਬੱਚਿਆਂ ਨੂੰ ਡਰ ਤੋਂ ਮੁਕਤ ਕਰਦੇ ਵੇਖ ਗਏ। ਬੇਸ਼ੱਕ ਭੁਚਾਲ ਦੇ ਝਟਕੇ ਕੁਝ ਸਕਿੰਟ ਬਾਅਦ ਰੁਕ ਗਏ ਪਰ ਲੋਕ ਕਾਫੀ ਸਮਾਂ ਘਰਾਂ ਦੇ ਬਾਹਰ ਹੀ ਰੁਕੇ ਰਹੇ। ਅਕਸਰ ਭੁਚਾਲ ਆਉਣ ਸਮੇਂ ਸ਼ੋਸ਼ਲ ਮੀਡੀਆ ’ਤੇ ਸੁਨੇਹੇਂ ਸ਼ੁਰੂ ਹੋ ਜਾਂਦੇ ਹਨ। ਪਰ ਤਰਨਤਾਰਨ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਲੋਕ ਆਪਣਿਆਂ ਦੀ ਖੈਰੀਅਤ ਪੁੱਛਣ ਲਈ ਫੋਨ ਦੇ ਸੰਪਰਕ ਕਰ ਲੱਗ ਪਏ। ਇਨ੍ਹਾਂ ਹੀ ਨਹੀਂ ਦੂਸਰੇ ਸ਼ਹਿਰਾਂ ਵਿਚ ਰਹਿੰਦੇ ਆਪਣਿਆਂ ਦਾ ਹਾਲ ਜਾਨਣ ਲਈ ਵੀ ਫੋਨ ਦੀਆਂ ਘੰਟੀਆਂ ਖੜਕਾਉਣ ਲੱਗੇ। ਰੁਪਿੰਦਰ ਸਿੰਘ, ਕੈਪਟਨ, ਕਾਲਾ, ਹਰਜਗਜੀਤ ਸਿੰਘ, ਪਵਨ ਕੁਮਾਰ ਆਦਿ ਨੇ ਕਿਹਾ ਕਿ ਭੁਚਾਲ ਦੇ ਤੇਜ ਝਟਕੇ ਮਹਿਸੂਸ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਭੁਚਾਲ ਦਾ ਕੇਂਦਰ ਬਿੰਦੂ ਕਿਥੇ ਹੋਵੇਗਾ, ਪਰ ਪ੍ਰਮਾਤਮਾਂ ਸਭ ਤੇ ਮਿਹਰ ਰੱਖੇ।

ਕਲਾਨੌਰ ਤੋਂ ਮਹਿੰਦਰ ਸਿੰਘ ਅਰਲੀਭੰਨ ਅਨੁਸਾਰ, ਭਾਰਤ-ਪਾਕ ਮੰਤਰੀ ਸਰਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਕਿ ਜ ਗੁਰਦਾਸਪੁਰ ਦੇ ਬਲਾਕ ਕਲਾਨੌਰ ਡੇਰਾ ਬਾਬਾ ਨਾਨਕ ਖੇਤਰ ਵਿਚ ਵੀ ਮੰਗਲਵਾਰ ਨੂੰ 10.19 ਮਿੰਟ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕਰਦਿਆ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ, ਰਮਨਦੀਪ ਕੌਰ, ਕੰਵਲਜੀਤ ਕੌਰ, ਕੁਲਵੰਤ ਸਿੰਘ, ਬਲਵੰਤ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰਾਂ ਵਿਚ ਪ੍ਰੜਾਈ, ਤੇ ਘਰੇਲੂ ਘਰੇਲੂ ਕੰਮਕਾਜ ਕਰ ਰਹੇ ਸਨ ਤਾਂ ਘਰ ਦੇ ਪੱਕੇ ਘੁੰਮਣਾ ਤੋਂ ਇਲਾਵਾ ਗੰਨੇ ਦੀਆਂ ਤਾਰਾਂ ਤੇ ਘਰਾਂ ਦੀਆਂ ਖਿੜਕੀਆਂ ਦਰਵਾਜੇ ਹਿਲੱਣੇ ਨੇ ਸ਼ੁਰੂ ਹੋ ਗਏ ਅਤੇ ਉਹ ਜਲਦਬਾਜ਼ੀ ਆਪਣੇ ਘਰਾਂ ਤੋਂ ਬਾਹਰ ਨਿਕਲੇ ਗਏ ਖਬਰ ਲਿਖੇ ਜਾਣ ਤੱਕ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਖਬਰ ਪ੍ਰਾਪਤ ਹੋਈ ।

ਲੁਧਿਆਣਾ ਤੋਂ ਸੁਸ਼ੀਲ ਕੁਮਾਰ ਸ਼ਸ਼ੀ ਅਨੁਸਾਰ, ਐਨਸੀਆਰ ਦਿੱਲੀ ਸਮੇਤ ਪੂਰੇ ਪੰਜਾਬ ਵਿੱਚ ਭੂਚਾਲ ਨੇ ਧਰਤੀ ਹਿਲਾ ਦਿੱਤੀ। ਲੁਧਿਆਣਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਜਾ ਰਿਹਾ ਹੈ , ਜਿਥੇ ਭੂਚਾਲ ਦੀ ਤੀਬਰਤਾ 6.6 ਦੱਸੀ ਜਾ ਰਹੀ ਹੈ। ਲੁਧਿਆਣਾ ਵਿੱਚ ਰਾਤ 10:13 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਹਿਰ ਵਾਸੀ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਇਕਦਮ ਭੂਚਾਲ ਆ ਗਿਆ। ਲੋਕਾਂ ਵਿਚ ਦਹਿਸ਼ਤ ਇਸ ਕਰਕੇ ਵੀ ਸੀ ਕਿ ਭੂਚਾਲ ਦਾ ਸਮਾਂ ਕਾਫ਼ੀ ਜ਼ਿਆਦਾ ਸੀ। ਬੁਰੀ ਤਰ੍ਹਾਂ ਦਹਿਸ਼ਤ ਵਿਚ ਆਏ ਲੋਕ ਘਰਾਂ ਚੋਂ ਬਾਹਰ ਆ ਗਏ। ਪੰਜਾਬ ਵਿੱਚ ਕਈ ਥਾਵਾਂ ਤੇ 30 ਸੈਕਿੰਡ ਤੋਂ ਲੈ ਕੇ 1 ਮਿੰਟ ਤੋਂ ਵੀ ਵੱਧ ਝਟਕੇ ਮਹਿਸੂਸ ਕੀਤੇ ਗਏ। ਸ਼ਹਿਰ ਵਿੱਚ ਬਹੁਮੰਜ਼ਿਲਾ ਇਮਾਰਤਾਂ ਹੋਣ ਕਰਕੇ ਵੀ ਉਨ੍ਹਾਂ ਇਲਾਕਿਆਂ ਵਿੱਚ ਵੀ ਕਾਫ਼ੀ ਦਹਿਸ਼ਤ ਬਣੀ ਰਹੀ। ਲੋਕਾਂ ਵਿਚ ਡਰ ਇਸ ਕਦਰ ਸੀ ਕਿ ਭੂਚਾਲ ਦੇ ਝਟਕੇ ਖਤਮ ਹੋਣ ਤੋਂ ਬਾਅਦ ਵੀ ਘਰਾਂ ਦੇ ਅੰਦਰ ਦਾਖਲ ਨਹੀਂ ਹੋਏ।

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਭੂਚਾਲ ਦੇ ਝਟਕੇ

ਨਾਭਾ ਵਿੱਚ ਭੂਚਾਲ ਦੇ ਝਟਕੇ

ਬਠਿੰਡਾ ਵਿੱਚ ਭੂਚਾਲ ਦੇ ਝਟਕੇ

ਮੁਕਤਸਰ 'ਚ ਵੀ ਭੂਚਾਲ ਦੇ ਝਟਕੇ

ਹੁਸ਼ਿਆਰਪੁਰ 'ਚ ਭੂਚਾਲ ਦੇ ਝਟਕੇ

ਜਲੰਧਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਰੂਪਨਗਰ ਵਿੱਚ ਭੂਚਾਲ ਦੇ ਝਟਕੇ।

ਬਰਨਾਲਾ 'ਚ ਵੀ ਭੂਚਾਲ ਦੇ ਝਟਕੇ

ਫਰੀਦਕੋਟ 'ਚ ਭੂਚਾਲ ਦੇ ਝਟਕੇ

ਪਠਾਨਕੋਟ 'ਚ ਵੀ ਭੂਚਾਲ ਦੇ ਝਟਕੇ

ਮਾਨਸਾ 'ਚ ਵੀ ਭੂਚਾਲ ਦੇ ਝਟਕੇ

Posted By: Shubham Kumar