ਕੁਲਵਿੰਦਰ ਸਿੰਘ, ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਵੱਲੋਂ ਸਥਾਪਤ ਸਾਹਿਤਕ ਵਿੰਗ ਦੇ ਸਹਿਯੋਗ ਨਾਲ ਨਾਮਵਰ ਲੇਖਿਕਾ ਤੇ ਭਾਸ਼ਾ ਵਿਭਾਗ ਦੇ ਸਾਬਕਾ ਜਾਇੰਟ ਡਾਇਰੈਟਰ ਡਾਕਟਰ ਜਗਦੀਸ਼ ਕੌਰ ਵਾਡੀਆ ਦੀ ਪੁਸਤਕ 'ਯੁੱਗ ਪੁਰਸ਼' ਰਿਲੀਜ਼ ਕੀਤੀ ਗਈ। ਇਸ ਸਾਹਿਤਕ ਸਮਾਗਮ ਵਿਚ ਪੂੰਡੀਚਿਰੀ ਦੇ ਸਾਬਕਾ ਉਪ ਰਾਜਪਾਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਇਕਬਾਲ ਸਿੰਘ ਨੇ ਰਿਲੀਜ਼ ਕਰਕੇ ਸੰਗਤਾਂ ਨੂੰ ਭੇਟ ਕੀਤੀ। ਸਮਾਗਮ ਦੀ ਆਰੰਭਤਾ ਪਰਮਦਾਸ ਹੀਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵਿਤਾ ਰਾਹੀਂ ਕੀਤੀ ਗਈ। ਇਸ ਤੋਂ ਉਪਰੰਤ ਪ੍ਰਰੋਫੈਸਰ ਕੁਲਵਿੰਦਰਦੀਪ ਕੌਰ, ਪ੍ਰਸਿੱਧ ਸਿੱਖ ਵਿਦਵਾਨ ਨਿਰੰਜਨ ਸਿੰਘ ਸਾਥੀ, ਇੰਜੀਨੀਅਰ ਕਰਮਜੀਤ ਸਿੰਘ, ਇੰਜੀਨੀਅਰ ਮੁਖਵਿੰਦਰ ਸਿੰਘ ਸੰਧੂ ਤੇ ਪ੍ਰਰੋਫੈਸਰ ਦਲਬੀਰ ਸਿੰਘ ਰਿਆੜ ਨੇ ਪੁਸਤਕ ਸਬੰਧੀ ਪੇਪਰ ਪੜਿ੍ਹਆ ਤੇ ਪੁਸਤਕ 'ਚ ਸ਼ਾਮਲ ਦੱਸ ਮਹਾਂਪੁਰਖਾਂ ਦੇ ਜੀਵਨ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਉਪਰੰਤ ਡਾਕਟਰ ਇਕਬਾਲ ਸਿੰਘ ਨੇ ਪੁਸਤਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਜਗਦੀਸ਼ ਕੌਰ ਵਾਡੀਆ 50 ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ 'ਚ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ। ਇਸ ਦੌਰਾਨ ਡਾਕਟਰ ਜਗਦੀਸ਼ ਕੌਰ ਵਾਡੀਆ ਨੇ ਆਪਣੇ ਸਾਹਿਤਕ ਸਫਰ ਸਬੰਧੀ ਸੰਗਤ ਦੇ ਰੂਬਰੂ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਇਸ ਲਈ ਪਾਠਕਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਮਿਆਰੀ ਸਾਹਿਤ ਸਿਰਜਣ ਵਿਚ ਸਾਥ ਦਿਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸੰਗਤ ਰਾਮ ਨੇ ਸੁਚੱਜੇ ਢੰਗ ਨਾਲ ਨਿਭਾਈ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਆਏ ਹੋਏ ਮਹਿਮਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਸਮਾਪਤੀ ਉਪਰੰਤ ਆਏ ਹੋਏ ਮਹਿਮਾਨਾਂ ਤੇ ਸੰਗਤ ਵਾਸਤੇ ਚਾਹ ਮਠਿਆਈ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਕਿਰਪਾਲ ਸਿੰਘ (ਚੇਅਰਮੈਨ ਗੁਰੂ ਹਰਿਗੋਬਿੰਦ ਪਬਲਿਕ ਸਕੂਲ , ਹਰਜੀਤ ਸਿੰਘ ਐਡਵੋਕੇਟ, ਦਵਿੰਦਰ ਸਿੰਘ ਰਹੇਜਾ, ਸਤਿੰਦਰਪਾਲ ਸਿੰਘ ਛਾਬੜਾ, ਇਕਬਾਲ ਸਿੰਘ ਤੇ ਪ੍ਰਰੋਫੈਸਰ ਗੁਲਾਗੌਂਗ ਵਾਡੀਆ, ਹਰਵਿੰਦਰ ਸਿੰਘ, ਜਗਮੋਹਨ ਸਿੰਘ, ਸਿੱਖ ਬੁੱਧੀਜੀਵੀ ਮੋਹਨ ਸਿੰਘ ਸਹਿਗਲ, ਪਰਮਜੀਤ ਸਿੰਘ ਨੈਨਾ, ਨੀਰੂ ਜੈਰਥ, ਬਿਸਨ ਸਿੰਘ, ਸੁਰਜੀਤ ਕੌਰ ਪਾਰਸ, ਗੁਰਵਿੰਦਰ ਕੌਰ, ਹਰਜਿੰਦਰ ਸਿੰਘ ਜਿੰਦੀ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਨਗੀਨਾ ਸਿੰਘ ਬਲੱਗਣ ਆਦਿ ਪਤਵੰਤੇ ਹਾਜ਼ਰ ਸਨ।