ਰਾਕੇਸ਼ ਗਾਂਧੀ, ਜਲੰਧਰ

ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਸੋਮਵਾਰ ਬਾਡੀ ਕੈਮਰਿਆਂ ਦੇ ਪੋ੍ਜੈਕਟ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵੱਲੋਂ ਟ੍ਰੈਫਿਕ ਪੁਲਿਸ ਤੇ ਮੁਲਾਜ਼ਮਾਂ ਨੂੰ 15 ਕੈਮਰੇ ਦਿੱਤੇ ਗਏ। ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਬਾਡੀ ਕੈਮਰੇ ਲਾਉਣ ਨਾਲ ਪੁਲਿਸ ਮੁਲਾਜ਼ਮਾਂ 'ਤੇ ਲੱਗਣ ਵਾਲੇ ਇਲਜ਼ਾਮਾਂ ਵਿਚ ਕਮੀ ਆਵੇਗੀ ਤੇ ਮੁਲਾਜ਼ਮ ਵੀ ਆਪਣੀ ਡਿਊਟੀ ਦੌਰਾਨ ਮੁਸਤੈਦ ਰਹਿਣਗੇ। ਉਨ੍ਹਾਂ ਵੱਲੋਂ ਕੀਤਾ ਹਰੇਕ ਕੰਮ ਕੈਮਰੇ ਵਿਚ ਰਿਕਾਰਡ ਹੋ ਜਾਵੇਗਾ। ਫਿਲਹਾਲ 15 ਕੈਮਰੇ ਦਿੱਤੇ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਨੂੰ ਹੋਰ ਵੀ ਵਧਾਇਆ ਜਾਵੇਗਾ। ਇਨ੍ਹਾਂ ਕੈਮਰਿਆਂ ਦੀ ਟ੍ਰੇਨਿੰਗ 1-2 ਦਿਨਾਂ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਪੁਲਿਸ ਲਾਈਨ ਵਿਖੇ ਡੀਸੀਪੀ ਅੰਕੁਰ ਗੁਪਤਾ, ਡੀਸੀਪੀ ਵਤਸਲਾ ਗੁਪਤਾ, ਏਡੀਸੀਪੀ ਟ੍ਰੈਿਫ਼ਕ ਕੰਵਲਪ੍ਰਰੀਤ ਸਿੰਘ ਚਾਹਲ, ਏਸੀਪੀ ਟ੍ਰੈਿਫ਼ਕ ਪ੍ਰਰੀਤ ਕੰਵਲਜੀਤ ਸਿੰਘ, ਏਸੀਪੀ ਮਨਵੀਰ ਸਿੰਘ ਤੋਂ ਇਲਾਵਾ ਜ਼ੋਨ ਇੰਚਾਰਜ ਤੇ ਟ੍ਰੈਫਿਕ ਮੁਲਾਜ਼ਮ ਮੌਜੂਦ ਸਨ।