ਵਿਨੋਦ ਕੁਮਾਰ, ਅੱਪਰਾ : ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਤੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਜੀਐੱਸ ਟਰੈਵਲਜ਼ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਅੱਪਰਾ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ (ਨੇੜੇ ਬੀਐੱਮਸੀ ਚੌਕ) ਅੱਪਰਾ ਵਿਖੇ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਦੋ ਦਿਵਿਆਂਗ ਪਤੀ-ਪਤਨੀਆਂ, ਇਕ ਪਿਤਾ-ਪੁੱਤਰ, ਤਿੰਨ ਪਤੀ-ਪਤਨੀਆਂ ਦੀਆਂ ਜੋੜੀਆਂ ਤੇ ਦੋ ਸਕੇ ਭਰਾਵਾਂ ਨੇ ਇਕੱਠੇ ਖੂਨ ਦਾਨ ਕਰ ਕੇ ਇਲਾਕੇ 'ਚ ਇਕ ਮਿਸਾਲ ਪੈਦਾ ਕੀਤੀ। ਇਲਾਕੇ ਦੇ ਖੂਨਦਾਨੀਆਂ ਨੇ ਸਵੈ-ਇਛੁੱਕ ਤੌਰ 'ਤੇ 85 ਯੂਨਿਟ ਖੂਨਦਾਨ ਕੀਤਾ, ਜਿਨ੍ਹਾਂ ਨੂੰ ਰਿਫਰੈਸ਼ਮੈਂਟ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪ੍ਰਧਾਨ ਵਿਨੋਦ ਕਾਲੜਾ ਮੈਂਬਰ ਬਲਾਕ ਸੰਮਤੀ, ਹਰਦੀਪ ਸਿੰਘ ਜਨਰਲ ਸਕੱਤਰ, ਹਰਵਿੰਦਰ ਸਿੰਘ ਖਜ਼ਾਨਚੀ, ਅਮਿਤ ਬਸੰਦਰਾਏ, ਵਿਸ਼ਾਲ ਕੁਮਾਰ, ਚੰਦਰ ਮੋਹਨ ਮਾਹਣੇ, ਅਨਿਲ ਕੁਮਾਰ ਬਸੰਦਰਾਏ, ਕੁਲਦੀਪ ਸਿੰਘ ਜੌਹਲ, ਪੰਕਜ ਕੁਮਾਰ ਬਿੱਟੂ ਵੀ ਹਾਜ਼ਰ ਸਨ।