ਕੁਲਵਿੰਦਰ ਸਿੰਘ, ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਰੇਲਵੇ ਸਟੇਸ਼ਨ 'ਤੇ ਸਫ਼ਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਚੰਗੇ ਵਾਤਾਵਰਨ ਲਈ ਜਾਗਰੂਕ ਕੀਤਾ। ਇਸ ਮੌਕੇ ਸਨੀ ਸ਼ਰਮਾ ਯੁਵਾ ਮੋਰਚਾ ਪ੍ਰਧਾਨ, ਰਾਕੇਸ਼ ਰਾਠੌਰ, ਕਿਸ਼ਨ ਲਾਲ ਸ਼ਰਮਾ ਤੇ ਸਪੋਰਟਸ ਸੈੱਲ ਦੇ ਮੁਨੀਸ਼ ਵਿਜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਰਾਕੇਸ਼ ਰਾਠੌਰ ਨੇ ਸਾਰੇ ਪਾਰਟੀ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਸਫ਼ਾਈ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਨੇ ਪਲਾਸਟਿਕ ਦੀ ਜਗ੍ਹਾ ਜੂਟ ਤੇ ਕੱਪੜੇ ਦੇ ਥੈਲੇ ਵਰਤਣ ਦਾ ਸੁਨੇਹਾ ਦਿੱਤਾ। ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸਨੀ ਸ਼ਰਮਾ ਨੇ ਕਿਹਾ ਕਿ ਜਦੋਂ ਤਕ ਨੌਜਵਾਨ ਸਫ਼ਾਈ ਮੁਹਿੰਮ ਨਾਲ ਨਹੀਂ ਜੁੜਦੇ, ਉਦੋਂ ਤਕ ਦੇਸ਼ ਸਾਫ਼-ਸੁਥਰਾ ਨਹੀਂ ਹੋ ਸਕਦਾ। ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਸਾਰੇ ਭਾਰਤ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਸਫ਼ਾਈ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸੰਜੀਵ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਲਈ ਭਾਜਪਾ ਦਾ ਨੌਜਵਾਨ ਵਰਗ ਆਪਣੀ ਜ਼ਿੰਮੇਵਾਰੀ ਨਿਭਾਏਗਾ। ਇਸ ਮੌਕੇ ਅਰਜੁਨ ਖੁਰਾਨਾ, ਵਿਨੀਤ ਸ਼ਰਮਾ, ਰਜਿੰਦਰ ਸ਼ਰਮਾ, ਅਜੇ ਚੋਪੜਾ, ਅਮਰਜੀਤ ਸਿੰਘ ਗੋਲਡੀ, ਦਿਨੇਸ਼ ਸ਼ਰਮਾ, ਪੰਕਜ ਸਰੰਗਲ, ਅਮਿਤ ਭਾਟੀਆ, ਬਾਬੂ ਅਰੋੜਾ, ਨਰੇਸ਼ ਸ਼ਰਮਾ, ਨੀਰਜ ਗੁਪਤਾ, ਰਾਹੁਲ ਚੋਪੜਾ, ਵਰੁਣ ਨਾਗਪਾਲ, ਕਾਰਤਿਕ ਦੁੱਗਲ, ਮਨੀ, ਵਰੁਣ ਦੂਬੇ, ਨਰੇਸ਼ ਵਾਲੀਆ, ਚੰਦਨ ਭਨੋਟ, ਨਿਤਿਨ ਗੁਲਾਟੀ, ਮੁਕੇਸ਼ ਖੁੱਲਰ, ਦਵਿੰਦਰ ਭਾਰਦਵਾਜ, ਗੌਰਵ ਰਾਏ, ਸ਼ਿਵਮ, ਆਯੂਸ਼, ਨਿਤਿਨ, ਚੇਤਨ ਸ਼ਰਮਾ, ਰਾਜਨ ਸ਼ਰਮਾ, ਹਰਪ੍ਰਰੀਤ ਸਿੰਘ ਬੇਦੀ, ਸ਼ਕੀਲ ਖਾਨ, ਯਾਦਵ, ਮਯੰਕ, ਵਰੁਣ ਮਲਹੋਤਰਾ,ਅਮਰਜੀਤ, ਸੂਰਜ, ਵਿਕਰਮ, ਬੌਬਿਨ, ਸੰਚਿਤ ਮਿਤਲ, ਨਸੀਬ ਬੁੱਗਾ, ਹਰਵਿੰਦਰ ਗੋਰਾ, ਸੋਨੂੰ ਦਿਨਕਰ, ਯਜੀਤ ਆਹੂਜਾ, ਪਵਨ ਕਸ਼ਯਪ, ਪ੍ਰਦੀਪ, ਨਰੇਸ਼ ਦੀਵਾਨ ਆਦਿ ਹਾਜ਼ਰ ਸਨ।