ਜੇਐੱਨਐੱਨ, ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸ਼ਨਿਚਰਵਾਰ ਨੂੰ ਆਪਣੀ ਟੀਮ ਐਲਾਨ ਦਿੱਤੀ ਹੈ। ਸੀਨੀਅਰ ਆਗੂਆਂ ਦੀ ਮੌਜੂਦਗੀ 'ਚ ਹੋਏ ਐਲਾਨ ਤਹਿਤ ਰਾਜੀਵ ਢੀਂਗਰਾ ਨੂੰ ਦੁਬਾਰਾ ਜਨਰਲ ਸਕੱਤਰ ਬਣਾਇਆ ਗਿਆ ਹੈ ਜਦਕਿ ਸਾਬਕਾ ਕੌਂਸਲਰ ਭਗਵੰਤ ਪ੍ਰਭਾਕਰ ਵੀ ਇਸੇ ਅਹੁਦੇ 'ਤੇ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਮੀਤ ਪ੍ਰਧਾਨ, ਸਕੱਤਰ ਸਮੇਤ ਹੋਰਨਾਂ ਅਹੁਦਿਆਂ 'ਤੇ ਵੀ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ।

ਮੀਤ ਪ੍ਰਧਾਨ : ਦੀਪਕ ਤੇਲੂ, ਦੇਵੇਂਦਰ ਕਾਲੀਆ, ਅਨਿਲ ਸ਼ਰਮਾ ਕਾਲਾ, ਅਮਿਤ ਸਿੰਘ ਸੰਧਾ, ਸਤਵਿੰਦਰ ਕੌਰ ਮੁਲਤਾਨੀ, ਵਿਵੇਕ ਖੰਨਾ, ਰਾਜੀਵ ਠਾਕੁਰ, ਪ੍ਰਦੀਪ ਖੁੱਲਰ, ਰਾਜਕੁਮਾਰ ਭੱਲਾ।

ਸਕੱਤਰ : ਅਰੁਣ ਖੁਰਾਨਾ, ਸੁਦੇਸ਼ ਭਗਤ, ਰਾਜੇਸ਼ ਜੈਨ, ਮੁਨੀਸ਼ ਵਿਜ, ਰਾਕਸੀ ਉੱਪਲ, ਸੰਦੀਪ ਭੱਲਾ, ਇੰਦੂ ਅੱਗਰਵਾਲ, ਅਜੈ ਚੋਪੜਾ, ਵਰੁਣ ਕੰਬੋਜ।

ਪ੍ਰਧਾਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਜੀਕੇ ਸੋਨੀ ਨੂੰ ਦਫ਼ਤਰ ਸਕੱਤਰ ਨਰੇਸ਼ ਗੁਲਾਟੀ ਨੂੰ ਸਹਿ-ਦਫ਼ਤਰ ਸਕੱਤਰ, ਅਰਜੁਨ ਪੁਰਾਣਾ ਜੋਲੀ ਬੇਦੀ ਤੇ ਬ੍ਰਿਜੇਸ਼ ਸ਼ਰਮਾ ਨੂੰ ਬੁਲਾਰਾ ਬਣਾਇਆ ਗਿਆ ਹੈ। ਉੱਥੇ ਹੀ ਅਮਿਤ ਭਾਟੀਆ ਮੀਡੀਆ ਇੰਚਾਰਜ ਤੇ ਰਿਤੇਸ਼ ਮਨੂ ਸਹਿ-ਮੀਡੀਆ ਇੰਚਾਰਜ ਹੋਣਗੇ। ਕਰਨ ਸਦੀ ਨੂੰ ਸੋਸ਼ਲ ਮੀਡੀਆ ਇੰਚਾਰਜ ਤੇ ਲਲਿਤ ਮਹਾਜਨ ਨੂੰ ਸਹਿ-ਸੋਸ਼ਲ ਮੀਡੀਆ ਇੰਚਾਰਜ ਥਾਪਿਆ ਗਿਆ ਹੈ।

Posted By: Seema Anand