ਜਲੰਧਰ ’ਚ ਮਸ਼ਹੂਰ ਐਡਵੋਕੇਟ ਅਮਿਤ ਬਜਾਜ ਦੇ ਘਰ ED ਦਾ ਛਾਪਾ, ਟੈਕਸ ਗੜਬੜੀ ਮਾਮਲੇ ’ਚ ਖੰਗਾਲੇ ਜਾ ਰਹੇ ਦਸਤਾਵੇਜ਼
ਪੰਜਾਬ ਦੇ ਜਲੰਧਰ ਸ਼ਹਿਰ ਦੇ ਬੇਹੱਦ ਮਸ਼ਹੂਰ ਐਡਵੋਕੇਟ ਅਮਿਤ ਬਜਾਜ ਦੇ ਨਿਊ ਜਵਾਹਰ ਨਗਰ ਸਥਿਤ ਨਿਵਾਸ ਸਥਾਨ 'ਤੇ ਅੱਜ ਸਵੇਰੇ ਲਗਪਗ 8:30 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਅਮਿਤ ਬਜਾਜ ਇਨਕਮ ਟੈਕਸ, ਜੀ.ਐੱਸ.ਟੀ. (GST) ਅਤੇ ਵੈਟ (VAT) ਦੇ ਜਾਣੇ-ਪਛਾਣੇ ਵਕੀਲ ਹਨ।
Publish Date: Tue, 09 Jun 2026 09:26 AM (IST)
Updated Date: Tue, 09 Jun 2026 09:27 AM (IST)
ਜਾਗਰਣ ਸੰਵਾਦਦਾਤਾ, ਜਲੰਧਰ। ਪੰਜਾਬ ਦੇ ਜਲੰਧਰ ਸ਼ਹਿਰ ਦੇ ਬੇਹੱਦ ਮਸ਼ਹੂਰ ਐਡਵੋਕੇਟ ਅਮਿਤ ਬਜਾਜ ਦੇ ਨਿਊ ਜਵਾਹਰ ਨਗਰ ਸਥਿਤ ਨਿਵਾਸ ਸਥਾਨ 'ਤੇ ਅੱਜ ਸਵੇਰੇ ਲਗਪਗ 8:30 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਅਮਿਤ ਬਜਾਜ ਇਨਕਮ ਟੈਕਸ, ਜੀ.ਐੱਸ.ਟੀ. (GST) ਅਤੇ ਵੈਟ (VAT) ਦੇ ਜਾਣੇ-ਪਛਾਣੇ ਵਕੀਲ ਹਨ।
ਸ਼ੁਰੂਆਤੀ ਜਾਣਕਾਰੀ ਮੁਤਾਬਕ, ਐਡਵੋਕੇਟ ਬਜਾਜ ਸ਼ਹਿਰ ਦੇ ਕਈ ਵੱਡੇ ਉਦਯੋਗਪਤੀਆਂ ਅਤੇ ਪੂੰਜੀਪਤੀਆਂ ਦੇ ਟੈਕਸ ਸਬੰਧੀ ਮਾਮਲੇ ਦੇਖਦੇ ਹਨ। ਸੂਤਰਾਂ ਅਨੁਸਾਰ, ਇਨ੍ਹਾਂ ਪੂੰਜੀਪਤੀਆਂ ਵੱਲੋਂ ਕੀਤੇ ਗਏ ਨਿਵੇਸ਼ ਅਤੇ ਟੈਕਸ ਵਿੱਚ ਵੱਡੇ ਪੱਧਰ 'ਤੇ ਗੜਬੜੀ ਹੋਣ ਦਾ ਖ਼ਦਸ਼ਾ ਹੈ, ਜਿਸ ਨੂੰ ਲੈ ਕੇ ਈ.ਡੀ. ਇਹ ਜਾਂਚ ਕਰ ਰਹੀ ਹੈ।
ਫਿਲਹਾਲ ਈ.ਡੀ. ਦੀਆਂ ਟੀਮਾਂ ਐਡਵੋਕੇਟ ਦੇ ਘਰ ਮੌਜੂਦ ਹਨ ਅਤੇ ਰਿਕਾਰਡ ਖੰਗਾਲੇ ਜਾ ਰਹੇ ਹਨ। ਇਸ ਛਾਪੇਮਾਰੀ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀ ਅਤੇ ਕਾਨੂੰਨੀ ਜਗਤ ਵਿੱਚ ਹਫੜਾ-ਦਫੜੀ ਮਚ ਗਈ ਹੈ।
ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਕੀਤਾ ਟਵੀਟ
ਜਲੰਧਰ ਸ਼ਹਿਰ ਦੇ ਬੇਹੱਦ ਮਸ਼ਹੂਰ ਐਡਵੋਕੇਟ ਅਮਿਤ ਬਜਾਜ ਦੇ ਘਰ ਈਡੀ ਦੀ ਪਈ ਰੇਡ ’ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਟਵੀਟ ਕੀਤਾ ਹੈ। ਇਸ ਦੌਰਾਨ ਅਰਵਿੰਦ ਕੇਜਰੀਵਲ ਨੇ ਲਿਖਿਆ ਹੈ ਕਿ ED ਪਾਰਟੀ ਅੱਜ ਫਿਰ ਪੰਜਾਬ ਦੇ ਹਿੰਦੂ ਵਪਾਰੀਆਂ ’ਤੇ ED ਦੀ ਰੇਡ ਕਰ ਰਹੀ ਹੈ। ਈਡੀ ਪਾਰਟੀ ਪੰਜਾਬ ਦੇ ਛੋਟੇ-ਛੋਟੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ।
ਮੇਰੀ ਸਾਰੀ ਵਪਾਰੀਆਂ ਨੂੰ ਅਪੀਲ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪੂਰਾ ਪੰਜਾਬ ਅਤੇ ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਹੁਣ ਸਾਨੂੰ ਮਿਲੇ ਕੇ ED ਪਾਰਟੀ ਨਾਲ ਮੁਕਾਬਲਾ ਕਰਨਾ ਹੋਵੇਗਾ।