ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿੰ੍ਸੀਪਲ ਜਸਵੀਰ ਸਿੰਘ ਇੰਚਾਰਜ ਫਲਾਇੰਗ ਸੁਕਐਡ ਦਸਵੀਂ/ਬਾਰ੍ਹਵੀਂ ਬੋਰਡ ਪ੍ਰਰੀਖਿਆਵਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਗਪੁਰ ਦੇ ਦਸਵੀਂ ਕਲਾਸ ਦੀ ਚੱਲ ਰਹੀ ਪ੍ਰਰੀਖਿਆ ਦਾ ਨਿਰੀਖਣ ਕੀਤਾ। ਪਿੰ੍ਸੀਪਲ ਤੇ ਇੰਚਰਾਜ ਜਸਵੀਰ ਸਿੰਘ ਨੇ ਦੱਸਿਆ ਕਿ ਦਸਵੀਂ ਕਲਾਸ ਦੀ ਹਿੰਦੀ ਵਿਸ਼ੇ ਦੀ ਪ੍ਰਰੀਖਿਆ ਉਪਰੋਕਤ ਸਕੂਲਾਂ ਵਿਚ ਚੱਲ ਰਹੀ ਸੀ, ਡਿਊਟੀ ਸਟਾਫ਼ ਵੱਲੋਂ ਵਧੀਆ ਢੰਗ ਨਾਲ ਪ੍ਰਰੀਖਿਆ ਕੇਂਦਰ ਵਿਚ ਡਿਊਟੀ ਨਿਭਾਈ ਜਾ ਰਹੀ ਸੀ। ਇਨ੍ਹਾਂ ਸੈਂਟਰਾਂ ਵਿਚ ਕੋਈ ਵੀ ਵਿਦਿਆਰਥੀ ਨਕਲ ਮਾਰਦਾ ਨਹੀਂ ਫੜਿਆ ਗਿਆ ਤੇ ਸਾਰੇ ਵਿਦਿਆਰਥੀ ਮਿਹਨਤ ਤੇ ਇਮਾਨਦਾਰੀ ਨਾਲ ਪ੍ਰਰੀਖਿਆ ਦੇ ਰਹੇ ਸਨ।